ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਮੁੜ ਗ੍ਰਿਫ਼ਤਾਰ, ਵਿਜੀਲੈਂਸ ਵੱਲੋਂ ਕੀਤੀ ਕਾਰਵਾਈ
ਲਗਜ਼ਰੀ ਲਾਈਫ ਸਟਾਈਲ ਲਈ ਚਰਚਿਤ ਅਤੇ ਪੰਜਾਬ ਪੁਲਿਸ ਤੋਂ ਪਹਿਲਾਂ ਹੀ ਬਰਖਾਸਤ ਕੀਤੀ ਜਾ ਚੁੱਕੀ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਵਿਜੀਲੈਂਸ ਬਿਊਰੋ ਨੇ ਮੁੜ ਗ੍ਰਿਫ਼ਤਾਰ ਕਰ ਲਿਆ ਹੈ। ਇਹ ਗ੍ਰਿਫ਼ਤਾਰੀ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਮਾਮਲੇ ਸਬੰਧੀ ਹੋਈ ਹੈ।
ਵਿਜੀਲੈਂਸ ਵਿਭਾਗ ਵੱਲੋਂ ਅਮਨਦੀਪ ਕੌਰ ਨੂੰ ਬਠਿੰਡਾ ਵਿਖੇ ਪੁੱਛਗਿੱਛ ਲਈ ਬੁਲਾਇਆ ਗਿਆ ਸੀ, ਜਿੱਥੇ ਲੰਬੀ ਤਫਤੀਸ਼ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਉਲਲੇਖਣੀਯ ਹੈ ਕਿ ਕੁਝ ਸਮਾਂ ਪਹਿਲਾਂ ਅਮਨਦੀਪ ਕੌਰ ਦੀ ਥਾਰ ਗੱਡੀ ਵਿਚੋਂ 17 ਗ੍ਰਾਮ ਨਸ਼ੀਲਾ ਪਦਾਰਥ ‘ਚਿੱਟਾ’ ਬਰਾਮਦ ਹੋਇਆ ਸੀ, ਜਿਸ ਮਾਮਲੇ ‘ਚ ਉਸ ਨੂੰ ਗ੍ਰਿਫ਼ਤਾਰ ਕਰਕੇ ਪੰਜਾਬ ਪੁਲਿਸ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ।
ਹੁਣ ਵਿਜੀਲੈਂਸ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਕਾਰਵਾਈ ਕਰਦਿਆਂ ਉਸ ‘ਤੇ ਸ਼ਿਕੰਜਾ ਕੱਸ ਦਿੱਤਾ ਹੈ। ਅਮਨਦੀਪ ਕੌਰ ਵਿਰੁੱਧ ਹੋ ਰਹੀ ਇਹ ਦੂਜੀ ਵੱਡੀ ਕਾਰਵਾਈ ਹੈ, ਜਿਸ ਕਾਰਨ ਉਹ ਮੁੜ ਸੁਰਖੀਆਂ ‘ਚ ਆ ਗਈ ਹੈ।