ਅੰਮ੍ਰਿਤਸਰ ਤੋਂ ਥਾਈਲੈਂਡ ਲਈ ਸਿੱਧੀ ਫ਼ਲਾਈਟ ਸ਼ੁਰੂ

ਪੰਜਾਬ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਏਅਰਪੋਰਟ ਤੋਂ 28 ਅਕਤੂਬਰ ਤੋਂ ਬੈਂਕਾਕ-ਅੰਮ੍ਰਿਤਸਰ ਵਿਚਾਲੇ ਸਿੱਧੀ ਫ਼ਲਾਈਟ ਸ਼ੁਰੂ ਕੀਤੀ ਜਾ ਰਹੀ ਹੈ। ਫ਼ਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਨੇ ਥਾਈਲੈਂਡ ਦੀ ਥਾਈ ਲਾਇਨ ਏਅਰ ਦੇ ਇਸ ਫ਼ੈਸਲੇ ਦਾ ਸੁਆਗਤ ਕੀਤਾ ਹੈ।

ਇਹ ਫ਼ਲਾਈਟ ਹਫ਼ਤੇ ਵਿੱਚ 4 ਦਿਨ, ਸੋਮਵਾਰ, ਮੰਗਲਵਾਰ, ਵੀਰਵਾਰ, ਅਤੇ ਸ਼ਨੀਵਾਰ ਨੂੰ ਚੱਲੇਗੀ। ਬੈਂਕਾਕ ਦੇ ਡਾਨ ਮੁਏਂਗ ਇੰਟਰਨੈਸ਼ਨਲ ਏਅਰਪੋਰਟ ਤੋਂ ਰਾਤ 8:10 ਵਜੇ ਉਡਾਣ ਭਰੇਗੀ ਅਤੇ ਸਿਰਫ 4 ਘੰਟੇ 45 ਮਿੰਟ ਬਾਅਦ ਰਾਤ 11:25 ਵਜੇ ਅੰਮ੍ਰਿਤਸਰ ਪਹੁੰਚੇਗੀ।

ਅੰਮ੍ਰਿਤਸਰ ਤੋਂ ਵਾਪਸੀ ਦੀ ਉਡਾਣ ਮੰਗਲਵਾਰ, ਬੁੱਧਵਾਰ, ਸ਼ੁੱਕਰਵਾਰ, ਤੇ ਐਤਵਾਰ ਨੂੰ ਰਾਤ 12:25 ਵਜੇ ਹੋਵੇਗੀ ਅਤੇ ਸਵੇਰੇ 4:20 ਵਜੇ ਬੈਂਕਾਕ ਪਹੁੰਚੇਗੀ। ਇਸੇ ਨਾਲ, ਪੰਜਾਬੀ ਭਾਈਚਾਰੇ ਨੂੰ ਨਵੀਂ ਸੇਵਾ ਤੋਂ ਲਾਭ ਉਠਾਉਣ ਦੀ ਅਪੀਲ ਕੀਤੀ ਗਈ ਹੈ।

Leave a Reply

Your email address will not be published. Required fields are marked *