ਦਿਲਜੀਤ ਦੋਸਾਂਝ ਦੇ ਕੰਸਰਟ ਦੀ ਇੱਕ ਟਿਕਟ 54 ਲੱਖ ’ਚ ਵਿਕੀ, ਦੋਸਾਂਝ ਨੇ ਕਮਾਏ 234 ਕਰੋੜ

ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਆਪਣੇ ਦਿਲ-ਲੁਮਿਨਾਟੀ ਇੰਡੀਆ ਟੂਰ ਕਾਰਨ ਸੁਰਖੀਆਂ ’ਚ ਹਨ। ਦਿਲਜੀਤ ਨੇ ਵੈਨਕੂਵਰ, ਡੱਲਾਸ, ਵਾਸ਼ਿੰਗਟਨ ਡੀਸੀ, ਸ਼ਿਕਾਗੋ, ਅਤੇ ਲਾਸ ਐਂਜਲਸ ਵਿਚ ਆਪਣੇ ਕਨਸਰਟ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਹੁਣ ਉਹ ਭਾਰਤ ਵਿੱਚ ਆਪਣੇ ਸ਼ੋਅ ਕਰਨ ਲਈ ਤਿਆਰ ਹਨ। ਦਿਲਜੀਤ ਦੇ ਗੀਤ ਅਤੇ ਫਿਲਮਾਂ ਦੇਸ਼ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਬੇਹਦ ਮਸ਼ਹੂਰ ਹਨ।

ਇਸ ਟੂਰ ਦੌਰਾਨ ਦਿਲਜੀਤ ਨੇ ਅਮਰੀਕੀ ਸ਼ੋਅ ਤੋਂ 234 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਦਿਲਜੀਤ ਦੀ ਮੈਨੇਜਰ ਸੋਨਾਲੀ ਸਿੰਘ ਨੇ ਦੱਸਿਆ ਕਿ ਕੁਝ ਲੋਕਾਂ ਨੇ ਰੀ-ਸੇਲ ’ਚ ਦਿਲਜੀਤ ਦੇ ਕੰਸਰਟ ਦੀ ਇੱਕ ਟਿਕਟ 54 ਲੱਖ ਰੁਪਏ ’ਚ ਖਰੀਦੀ, ਜਦਕਿ ਇੱਕ ਹੋਰ ਟਿਕਟ 46 ਲੱਖ ’ਚ ਵੀਕੀ। ਇਹ ਰੀ-ਸੇਲ ਕੀਮਤਾਂ ਹਨ, ਅਧਿਕਾਰਤ ਕੀਮਤ ਇਸ ਤੋਂ ਕਾਫ਼ੀ ਘੱਟ ਸੀ।

ਅਬੂ ਧਾਬੀ ਵਿੱਚ ਵੀ ਦਿਲਜੀਤ ਦੇ ਫੈਨਜ਼ ਉਸਦੇ ਪ੍ਰਦਰਸ਼ਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ, ਜਿੱਥੇ 30,000 ਤੋਂ ਵੱਧ ਟਿਕਟਾਂ ਵਿਕ ਚੁੱਕੀਆਂ ਹਨ। ਇਹ ਭਾਰਤ ਦੇ ਕਿਸੇ ਵੀ ਕਲਾਕਾਰ ਲਈ ਟਿਕਟਾਂ ਦੀ ਸਭ ਤੋਂ ਵੱਡੀ ਵਿਕਰੀ ਹੈ।

Leave a Reply

Your email address will not be published. Required fields are marked *