ਮਹਾਕੁੰਭ ਲਈ ਜਾ ਰਹੇ ਸ਼ਰਧਾਲੂ ਭਾਰੀ ਜਾਮ ਵਿੱਚ ਫਸੇ, ਪ੍ਰਸ਼ਾਸਨ ਵੱਲੋਂ ਵਾਪਸੀ ਦੀ ਅਪੀਲ
ਯਾਗਰਾਜ ਮਹਾਕੁੰਭ 2025 ਵਿੱਚ ਸ਼ਰਧਾਲੂਆਂ ਦੀ ਵੱਡੀ ਗਿਣਤੀ ਹਿੱਸਾ ਲੈ ਰਹੀ ਹੈ, ਜਿਸ ਕਾਰਨ ਟ੍ਰੈਫਿਕ ਵਿਵਸਥਾ ਬਦਤਰ ਹੋ ਗਈ ਹੈ। ਚੱਕਘਾਟ (ਰੀਵਾ) ਤੋਂ ਜਬਲਪੁਰ-ਕਟਨੀ-ਸਿਓਨੀ ਤੱਕ ਦਾ ਰਸਤਾ ਬੰਦ ਹੋਣ ਕਾਰਨ ਲਗਭਗ 300 ਕਿਲੋਮੀਟਰ ਲੰਬਾ ਜਾਮ ਬਣ ਗਿਆ। ਬਜ਼ੁਰਗ, ਔਰਤਾਂ ਤੇ ਬੱਚਿਆਂ ਸਮੇਤ ਹਜ਼ਾਰਾਂ ਯਾਤਰੀ ਬੁਰੇ ਹਾਲਾਤਾਂ ਵਿੱਚ ਫਸੇ ਹੋਏ ਹਨ।
ਪ੍ਰਸ਼ਾਸਨ ਵੱਲੋਂ ਯਾਤਰੀਆਂ ਲਈ ਪ੍ਰਬੰਧ ਤੇ ਵਾਪਸੀ ਦੀ ਅਪੀਲ
ਸਥਾਨਕ ਪ੍ਰਸ਼ਾਸਨ ਨੇ ਸ਼ਰਧਾਲੂਆਂ ਨੂੰ ਭੋਜਨ, ਪਾਣੀ, ਰਿਹਾਇਸ਼ ਅਤੇ ਪਖਾਨਿਆਂ ਦੀ ਸਹੂਲਤ ਪ੍ਰਦਾਨ ਕਰਨ ਲਈ ਤੁਰੰਤ ਕਾਰਵਾਈ ਕੀਤੀ। ਨੈਸ਼ਨਲ ਹਾਈਵੇ ‘ਤੇ ਪੁਲਿਸ ਤਾਇਨਾਤ ਕਰ ਦਿੱਤੀ ਗਈ ਅਤੇ ਕਈ ਥਾਵਾਂ ‘ਤੇ ਵਾਹਨਾਂ ਨੂੰ ਰੋਕਣ ਦੀ ਕਾਰਵਾਈ ਜਾਰੀ ਹੈ। ਕਟਨੀ ਪੁਲਿਸ ਨੇ ਯਾਤਰੀਆਂ ਨੂੰ ਵਾਪਸ ਜਾਣ ਦੀ ਅਪੀਲ ਕੀਤੀ।
ਪਿੰਡ ਵਾਸੀਆਂ ਵੱਲੋਂ ਮਦਦ
ਲੋਕਲ ਪਿੰਡ ਵਾਸੀ ਪਾਣੀ, ਭੋਜਨ ਅਤੇ ਸੇਵਾਵਾਂ ਮੁਹੱਈਆ ਕਰ ਰਹੇ ਹਨ। ਕਈ ਥਾਵਾਂ ‘ਤੇ ਖਿਚੜੀ ਤਿਆਰ ਕਰਕੇ ਵੰਡਣ ਦੀ ਸੇਵਾ ਚੱਲ ਰਹੀ ਹੈ।
“ਕੁੰਭ ‘ਚ ਜ਼ਰੂਰ ਜਾਵਾਂਗੇ” – ਸ਼ਰਧਾਲੂ
ਮੁਸ਼ਕਲਾਂ ਦੇ ਬਾਵਜੂਦ ਸ਼ਰਧਾਲੂ ਪ੍ਰਯਾਗਰਾਜ ਜਾਣ ਲਈ ਦ੍ਰਿੜ੍ਹ ਨਿਸ਼ਚਯ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਮੌਕਾ 144 ਸਾਲ ਬਾਅਦ ਆਇਆ ਹੈ ਅਤੇ ਉਹ ਕਿਸੇ ਵੀ ਹਾਲਤ ਵਿੱਚ ਇਸ਼ਨਾਨ ਕਰਨ ਜ਼ਰੂਰ ਪਹੁੰਚਣਗੇ।