ਡੇਰਾ ਬਿਆਸ ਮੁਖੀ ਜਸਦੀਪ ਗਿੱਲ ਨੂੰ ਮਿਲੀ Z+ ਸੁਰੱਖਿਆ, ਵੱਡਾ ਕਾਰਨ ਆਇਆ ਸਾਹਮਣੇ
ਕੇਂਦਰ ਨੇ ਡੇਰਾ ਰਾਧਾ ਸੁਆਮੀ ਬਿਆਸ ਦੇ ਨਵੇਂ ਮੁਖੀ ਜਸਦੀਪ ਸਿੰਘ ਗਿੱਲ ਨੂੰ ਜ਼ੈੱਡ ਪਲੱਸ ਸੁਰੱਖਿਆ ਦਿੱਤੀ ਹੈ। ਹੁਣ ਜਸਦੀਪ ਸਿੰਘ ਜਿੱਥੇ ਵੀ ਜਾਵੇਗਾ, ਸੁਰੱਖਿਆ ਮੁਲਾਜ਼ਮ ਉਸ ਦੇ ਨਾਲ ਮੌਜੂਦ ਰਹਿਣਗੇ। ਦੱਸਿਆ ਜਾ ਰਿਹਾ ਹੈ ਕਿ ਇਹ ਸੁਰੱਖਿਆ ਗ੍ਰਹਿ ਮੰਤਰਾਲੇ ਨੇ ਖੁਫੀਆ ਰਿਪੋਰਟ ਦੇ ਆਧਾਰ ‘ਤੇ ਦਿੱਤੀ ਹੈ।
ਦੱਸ ਦੇਈਏ ਕਿ ਸੋਮਵਾਰ (2 ਸਤੰਬਰ) ਨੂੰ ਕਿਹਾ ਜਾ ਰਿਹਾ ਸੀ ਕਿ ਬਾਬਾ ਗੁਰਿੰਦਰ ਸਿੰਘ ਦੀ ਸਿਹਤ ਨੂੰ ਦੇਖਦੇ ਹੋਏ ਜਸਦੀਪ ਸਿੰਘ ਗਿੱਲ ਹੀ ਗੱਦੀ ‘ਤੇ ਬੈਠਣਗੇ। ਇਸ ਸਬੰਧੀ ਪੱਤਰ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਲਿਖਿਆ ਸੀ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਜਸਦੀਪ ਸਿੰਘ ਗਿੱਲ ਨੂੰ ਰਾਧਾ ਸੁਆਮੀ ਸਤਿਸੰਗ ਬਿਆਸ ਸੁਸਾਇਟੀ ਦਾ ਸਰਪ੍ਰਸਤ ਨਾਮਜ਼ਦ ਕੀਤਾ ਹੈ। ਉਹ ਅੱਜ ਤੋਂ ਹੀ ਗੁਰੂ ਦਾ ਅਹੁਦਾ ਸੰਭਾਲਣਗੇ।
ਡੇਰੇ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਫਵਾਹਾਂ ‘ਤੇ ਧਿਆਨ ਨਾ ਦੇਣ ਅਤੇ ਬਿਆਸ ਪਹੁੰਚਣ ਲਈ ਜਲਦਬਾਜ਼ੀ ਨਾ ਕਰਨ ਕਿਉਂਕਿ ਉੱਥੇ ਕੋਈ ਰਸਮੀ ਪ੍ਰੋਗਰਾਮ ਨਹੀਂ ਹੈ। ਜਸਦੀਪ ਸਿੰਘ ਗਿੱਲ ਡੇਰਾ ਮੁਖੀ ਨਾਲ ਸਤਿਸੰਗ ਕੇਂਦਰ ਦਾ ਦੌਰਾ ਕਰਨਗੇ। ਜਦੋਂ ਕਿ ਵਿਦੇਸ਼ਾਂ ਵਿੱਚ ਸਾਰੇ ਸਤਿਸੰਗ ਡਿਪਟੀ ਜਸਦੀਪ ਗਿੱਲ ਕਰਨਗੇ।