ਸੂਫੀ ਗਾਇਕ ਹੰਸ ਰਾਜ ਹੰਸ ਦੇ ਘਰ ਪਹੁੰਚੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
ਡੇਰਾ ਬਾਬਾ ਜਮੈਲ ਸਿੰਘ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਅੱਜ ਮਸ਼ਹੂਰ ਸੂਫੀ ਗਾਇਕ ਹੰਸ ਰਾਜ ਹੰਸ ਦੇ ਘਰ ਪਹੁੰਚੇ, ਜਿੱਥੇ ਉਨ੍ਹਾਂ ਹੰਸ ਰਾਜ ਹੰਸ ਦੀ ਪਤਨੀ ਰੇਸ਼ਮ ਕੌਰ ਦੇ ਦਿਹਾਂਤ ‘ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਹੰਸ ਰਾਜ ਹੰਸ ਨੂੰ ਗਲੇ ਲਾ ਕੇ ਹੌਸਲਾ ਦਿੱਤਾ ਅਤੇ ਪਰਿਵਾਰਕ ਮੈਂਬਰਾਂ ਨੂੰ ਧੀਰਜ ਧਾਰਨ ਦੀ ਸ਼ਲਾਘਾ ਦਿੱਤੀ। ਇਸ ਦੌਰਾਨ ਹੰਸ ਰਾਜ ਹੰਸ ਦੇ ਪੁੱਤਰ ਯੁਵਰਾਜ ਹੰਸ ਅਤੇ ਨਵਰਾਜ ਹੰਸ ਨੇ ਉਨ੍ਹਾਂ ਦੇ ਪੈਰ ਛੂਹ ਕੇ ਆਸ਼ੀਰਵਾਦ ਲਿਆ।
ਜਿਵੇਂ ਹੀ ਡੇਰਾ ਮੁਖੀ ਦੇ ਪਹੁੰਚਣ ਦੀ ਖ਼ਬਰ ਸਾਹਮਣੇ ਆਈ, ਹੰਸ ਰਾਜ ਹੰਸ ਦੇ ਘਰ ਦੇ ਬਾਹਰ ਸ਼ਰਧਾਲੂਆਂ ਦੀ ਭੀੜ ਲੱਗ ਗਈ ਜੋ ਬਾਬਾ ਢਿੱਲੋਂ ਦੇ ਦਰਸ਼ਨ ਕਰਨ ਪਹੁੰਚੇ।
ਯਾਦ ਰਹੇ ਕਿ 2 ਅਪ੍ਰੈਲ 2025 ਨੂੰ ਰੇਸ਼ਮ ਕੌਰ ਦਾ ਦਿਲ ਦੀ ਬੀਮਾਰੀ ਕਾਰਨ ਟੈਗੋਰ ਹਸਪਤਾਲ ਵਿਚ ਇਲਾਜ ਦੌਰਾਨ ਦਿਹਾਂਤ ਹੋ ਗਿਆ ਸੀ।
ਪਰਿਵਾਰਿਕ ਦੁੱਖ ਦੀ ਇਸ ਘੜੀ ‘ਚ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਦਿੱਤਾ ਗਿਆ ਸਹਾਰਾ ਹੰਸ ਪਰਿਵਾਰ ਲਈ ਸੰਵੇਦਨਸ਼ੀਲ ਅਤੇ ਭਾਵੁਕ ਪਲ ਸੀ।