Jalandhar: ਡਿਪਟੀ ਮੇਅਰ ਮਲਕੀਤ ਸੁਭਾਨਾ ਵੱਲੋਂ ਵਿਅਕਤੀ ਨੂੰ ਮਾਰਿਆ ਥੱਪੜ, ਚੋਰੀ ਦੇ ਦੋਸ਼
ਜਲੰਧਰ ਵਿੱਚ ਇਕ ਹੋਰ ਵੱਡੀ ਘਟਨਾ ਸਾਹਮਣੇ ਆਈ ਹੈ। ਡਿਪਟੀ ਮੇਅਰ ਮਲਕੀਤ ਸਿੰਘ ਸੁਭਾਨਾ ਨੇ ਦਫ਼ਤਰ ਵਿੱਚ ਇੱਕ ਵਿਅਕਤੀ ਨੂੰ ਥੱਪੜ ਮਾਰਿਆ। ਇਹ ਘਟਨਾ ਜਲੰਧਰ ਇੰਪਰੂਵਮੈਂਟ ਟਰੱਸਟ ਦਫ਼ਤਰ ਵਿੱਚ ਵਾਪਰੀ, ਜਿੱਥੇ ਨਵ-ਨਿਯੁਕਤ ਚੇਅਰਪਰਸਨ ਰਾਜਵਿੰਦਰ ਕੌਰ ਥਿਆੜਾ ਦੀ ਜੁਆਇਨਿੰਗ ਹੋ ਰਹੀ ਸੀ। ਡਿਪਟੀ ਮੇਅਰ ਨੇ ਵਿਅਕਤੀ ‘ਤੇ ਫ਼ੋਨ ਚੋਰੀ ਕਰਨ ਦਾ ਦੋਸ਼ ਲਗਾਇਆ ਤੇ ਭੀੜ ਵਿਚ ਉਸ ਨੂੰ ਥੱਪੜ ਮਾਰਿਆ। ਸਮਰਥਕਾਂ ਮੁਤਾਬਕ, ਉਹ ਵਿਅਕਤੀ ਪਹਿਲਾਂ ਵੀ ਡਿਪਟੀ ਮੇਅਰ ਦਾ ਫ਼ੋਨ ਤੇ ਹੋਰ ਸਮਾਨ ਚੋਰੀ ਕਰ ਚੁੱਕਾ ਹੈ।