ਐਲੋਨ ਮਸਕ ਨੂੰ ਅਮਰੀਕਾ ਤੋਂ ਡਿਪੋਰਟ ਕਰਨ ਦੀ ਮੰਗ, SpaceX ’ਤੇ ਕਬਜ਼ੇ ਲਈ ਟਰੰਪ ਨੂੰ ਸਲਾਹ – ਸਟੀਵ ਬੈਨਨ ਦਾ ਵੱਡਾ ਬਿਆਨ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਟੇਸਲਾ–ਸਪੇਸਐਕਸ ਦੇ CEO ਐਲੋਨ ਮਸਕ ਦਰਮਿਆਨ ਵਧ ਰਹੀ ਟਕਰਾਅ ਨੇ ਅੰਤਰਰਾਸ਼ਟਰੀ ਸਿਆਸੀ ਤੇ ਕਾਰੋਬਾਰੀ ਹਲਕਿਆਂ ਵਿੱਚ ਖਲਬਲੀ ਮਚਾ ਦਿੱਤੀ ਹੈ। ਦੋਹਾਂ ਪੱਖ ਇਕ ਦੂਜੇ ’ਤੇ ਗੰਭੀਰ ਦੋਸ਼ ਲਗਾ ਰਹੇ ਹਨ।

ਇਸ ਦੌਰਾਨ, ਵ੍ਹਾਈਟ ਹਾਊਸ ਦੇ ਸਾਬਕਾ ਮੁਖ ਸਲਾਹਕਾਰ ਸਟੀਵ ਬੈਨਨ ਨੇ ਐਲੋਨ ਮਸਕ ਦੇ ਇਮੀਗ੍ਰੇਸ਼ਨ ਸਟੇਟਸ ’ਤੇ ਸਵਾਲ ਉਠਾਉਂਦਿਆਂ ਉਨ੍ਹਾਂ ਨੂੰ ਤੁਰੰਤ ਅਮਰੀਕਾ ਤੋਂ ਡਿਪੋਰਟ ਕਰਨ ਦੀ ਮੰਗ ਕਰ ਦਿੱਤੀ ਹੈ।

ਬੈਨਨ ਨੇ ਲਾਏ ਗੰਭੀਰ ਦੋਸ਼

“ਮੈਨੂੰ ਪੂਰਾ ਯਕੀਨ ਹੈ ਕਿ ਐਲੋਨ ਮਸਕ ਅਮਰੀਕਾ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਹਨ,” ਬੈਨਨ ਨੇ The New York Times ਨਾਲ ਗੱਲਬਾਤ ਦੌਰਾਨ ਕਿਹਾ। ਉਨ੍ਹਾਂ ਟਰੰਪ ਤੋਂ ਮਸਕ ਦੀ ਇਮੀਗ੍ਰੇਸ਼ਨ ਜਾਂਚ ਸ਼ੁਰੂ ਕਰਨ ਦੀ ਮੰਗ ਕੀਤੀ ਹੈ।

ਬੈਨਨ ਨੇ ਮਸਕ ’ਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਅਤੇ ਚੀਨ ਸੰਬੰਧੀ ਪੈਂਟਾਗਨ ਦੀ ਇੱਕ ਗੁਪਤ ਬ੍ਰੀਫਿੰਗ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਣ ਜਿਹੇ ਦੋਸ਼ ਵੀ ਲਾਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਮਸਕ ਦੀ ਸੁਰੱਖਿਆ ਪ੍ਰਵਾਨਗੀ (Security Clearance) ਤੁਰੰਤ ਰੱਦ ਕੀਤੀ ਜਾਣੀ ਚਾਹੀਦੀ ਹੈ।

ਸਪੇਸਐਕਸ ਤੇ ਕਬਜ਼ੇ ਦੀ ਮੰਗ

ਆਪਣੇ “War Room” ਪੋਡਕਾਸਟ ਦੌਰਾਨ ਬੈਨਨ ਨੇ ਟਰੰਪ ਨੂੰ ਸਲਾਹ ਦਿੱਤੀ ਕਿ ਉਹ Defense Production Act ਅਧੀਨ SpaceX ’ਤੇ ਸਰਕਾਰੀ ਕੰਟਰੋਲ ਲੈਣ। ਇਹ ਕਾਨੂੰਨ ਪਹਿਲੀ ਵਾਰ ਕੋਰੀਆਈ ਯੁੱਧ ਦੌਰਾਨ ਲਾਗੂ ਹੋਇਆ ਸੀ ਜੋ ਰਾਸ਼ਟਰਪਤੀ ਨੂੰ ਰਾਸ਼ਟਰੀ ਸੁਰੱਖਿਆ ਲਈ ਨਿੱਜੀ ਉਤਪਾਦਨ ਤੇ ਤਰਜੀਹ ਦੇ ਸਕਦਾ ਹੈ, ਪਰ ਸਿੱਧਾ ਕੰਪਨੀ ’ਤੇ ਕਬਜ਼ਾ ਲੈਣ ਦੀ ਆਗਿਆ ਨਹੀਂ ਦਿੰਦਾ।

ਟਕਰਾਅ ਦੇ ਪਿੱਛੇ ਕਾਰਨ ਕੀ ਹਨ?

  1. ਟੈਕਸ ਛੋਟ ਵਿਵਾਦ: ਟਰੰਪ ਸਰਕਾਰ ਇੱਕ ਐਸਾ ਬਿੱਲ ਲਿਆ ਰਹੀ ਹੈ ਜੋ ਇਲੈਕਟ੍ਰਿਕ ਵਾਹਨਾਂ ’ਤੇ ਮਿਲ ਰਹੀ $7,500 ਦੀ ਟੈਕਸ ਛੋਟ ਨੂੰ ਖਤਮ ਕਰ ਸਕਦੀ ਹੈ। ਇਹ ਨੀਤੀ ਟੇਸਲਾ ਵਰਗੀਆਂ ਕੰਪਨੀਆਂ ਲਈ ਵੱਡਾ ਝਟਕਾ ਹੋਵੇਗੀ।

  2. NASA ਚ ਨਿਯੁਕਤੀ ਵਿਵਾਦ: ਮਸਕ ਆਪਣੇ ਭਰੋਸੇਮੰਦ ਸਾਥੀ ਜੇਰੇਡ ਇਸਹਾਕਮੈਨ ਨੂੰ NASA ਦਾ ਪ੍ਰਸ਼ਾਸਕ ਬਣਾਉਣਾ ਚਾਹੁੰਦੇ ਸਨ, ਪਰ ਟਰੰਪ ਨੇ ਇਹ ਸਿਫਾਰਸ਼ ਰੱਦ ਕਰ ਦਿੱਤੀ। ਮਸਕ ਮੰਨਦੇ ਹਨ ਕਿ ਇਸ ਨਿਯੁਕਤੀ ਨਾਲ SpaceX ਨੂੰ ਵੱਡਾ ਫਾਇਦਾ ਹੋ ਸਕਦਾ ਸੀ।

Leave a Reply

Your email address will not be published. Required fields are marked *