GNDU ‘ਚ ਵਿਦਿਆਰਥੀਆਂ ਅਤੇ ਸੁਰੱਖਿਆ ਗਾਰਡਾਂ ਵਿਚਕਾਰ ਝਗੜਾ, GNDU ਬਾਹਰ ਵਿਦਿਆਰਥੀਆਂ ਦਾ ਧਰਨਾ
ਗੁਰੂ ਨਾਨਕ ਦੇਵ ਯੂਨੀਵਰਸਿਟੀ (GNDU) ਵਿੱਚ ਬੀਤੀ ਰਾਤ ਸੁਰੱਖਿਆ ਗਾਰਡ ਅਤੇ ਵਿਦਿਆਰਥੀਆਂ ਵਿਚਕਾਰ ਹੋਏ ਝਗੜੇ ਤੋਂ ਬਾਅਦ ਯੂਨੀਵਰਸਿਟੀ ਵਿੱਚ ਤਣਾਅਪੂਰਨ ਹਾਲਾਤ ਬਣ ਗਏ। ਵਿਦਿਆਰਥੀਆਂ ਨੇ ਆਰੋਪ ਲਗਾਇਆ ਕਿ ਸੁਰੱਖਿਆ ਗਾਰਡਾਂ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਅਤੇ ਕੁਝ ਵਿਦਿਆਰਥੀਆਂ ਦੀਆਂ ਪੱਗਾਂ ਵੀ ਉਤਾਰ ਦਿੱਤੀਆਂ।
ਪਾਰਕਿੰਗ ਤੋਂ ਸ਼ੁਰੂ ਹੋਇਆ ਵਿਵਾਦ
ਜਾਣਕਾਰੀ ਅਨੁਸਾਰ, ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਹੋਸਟਲ ਦੇ ਦੋ ਵਿਦਿਆਰਥੀ ਰਾਤ ਨੂੰ ਖਾਣਾ ਖਾਣ ਜਾ ਰਹੇ ਸਨ। ਪਾਰਕਿੰਗ ਨੂੰ ਲੈ ਕੇ ਵਿਦਿਆਰਥੀਆਂ ਅਤੇ ਸੁਰੱਖਿਆ ਕਰਮਚਾਰੀਆਂ ਵਿਚਕਾਰ ਬਹਿਸ ਹੋ ਗਈ। ਵਿਦਿਆਰਥੀ ਜੁਝਾਰ ਸਿੰਘ ਦੇ ਮੁਤਾਬਕ, ਇੱਕ ਸੁਰੱਖਿਆ ਗਾਰਡ ਨੇ ਗਲਤ ਪਾਰਕਿੰਗ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾਂ ਨਾਲ ਤਕਰਾੜ ਸ਼ੁਰੂ ਕਰ ਦਿੱਤੀ, ਜੋ ਕਿ ਵਧਦੀ ਗਈ।
ਪੱਗਾਂ ਉਤਾਰਣ ਦੇ ਆਰੋਪ, GNDU ਬਾਹਰ ਵਿਦਿਆਰਥੀਆਂ ਦਾ ਧਰਨਾ
ਵਿਦਿਆਰਥੀ ਜਸਕਰਨ ਸਿੰਘ ਨੇ ਦੱਸਿਆ ਕਿ ਗਾਰਡਾਂ ਨੇ ਉਨ੍ਹਾਂ ਨਾਲ ਹੱਥਾਪਾਈ ਕੀਤੀ ਅਤੇ ਉਨ੍ਹਾਂ ਦੀ ਪੱਗ ਉਤਾਰ ਦਿੱਤੀ। ਇਹ ਘਟਨਾ ਸਾਹਮਣੇ ਆਉਂਦੇ ਹੀ ਵਿਦਿਆਰਥੀਆਂ ਨੇ GNDU ਦੇ ਮੁੱਖ ਗੇਟ ਬਾਹਰ ਇਕੱਠੇ ਹੋ ਕੇ ਰੋਸ ਪ੍ਰਗਟਾਇਆ। ਵਿਦਿਆਰਥੀਆਂ ਨੇ ਦੋਸ਼ੀ ਗਾਰਡ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੀ ਮੰਗ ਕੀਤੀ।
ਯੂਨੀਵਰਸਿਟੀ ਪ੍ਰਬੰਧਨ ਚੁੱਪ, ਵਿਦਿਆਰਥੀਆਂ ਨੇ ਚਿਤਾਵਨੀ ਦਿੱਤੀ
ਹੁਣ ਤੱਕ GNDU ਪ੍ਰਬੰਧਨ ਵੱਲੋਂ ਕੋਈ ਸਧੀਕਾਰੀ ਕਾਰਵਾਈ ਨਹੀਂ ਕੀਤੀ ਗਈ। ਵਿਦਿਆਰਥੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜਦ ਤਕ ਦੋਸ਼ੀ ਗਾਰਡ ਖ਼ਿਲਾਫ਼ ਕਾਰਵਾਈ ਨਹੀਂ ਹੁੰਦੀ, ਉਨ੍ਹਾਂ ਦਾ ਧਰਨਾ ਜਾਰੀ ਰਹੇਗਾ। GNDU ਪ੍ਰਬੰਧਨ ਵਲੋਂ ਹੁਣ ਤਕ ਕੋਈ ਅਧਿਕਾਰਿਕ ਬਿਆਨ ਜਾਰੀ ਨਹੀਂ ਕੀਤਾ ਗਿਆ।