ਪੋਲਿੰਗ ਦੌਰਾਨ MLA ਅਤੇ ਕਾਂਗਰਸੀ ਆਗੂ ਵਿਚਾਲੇ ਝੜਪ, ਮਾਹੌਲ ਗਰਮਾਇਆ
ਪੰਜਾਬ ਵਿੱਚ ਅੱਜ ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਚੋਣਾਂ ਜਾਰੀ ਹਨ। ਇਸ ਦੇ ਤਹਿਤ ਹੁਸ਼ਿਆਰਪੁਰ ਦੇ ਤਿੰਨ ਵਾਰਡਾਂ ਵਿੱਚ ਜ਼ਿਮਨੀ ਚੋਣਾਂ ਲਈ ਵੋਟਿੰਗ ਵੀ ਹੋ ਰਹੀ ਹੈ। ਵਾਰਡ ਨੰਬਰ-6 ਦੇ ਪੋਲਿੰਗ ਬੂਥ ‘ਤੇ ਦੋ ਧਿਰਾਂ ਵਿਚਾਲੇ ਝਗੜੇ ਕਾਰਨ ਮਾਹੌਲ ਤਣਾਅਪੂਰਣ ਹੋ ਗਿਆ।
ਇਸ ਦੌਰਾਨ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸਾਬਕਾ ਮੰਤਰੀ ਬ੍ਰਹਮ ਸ਼ੰਕਰ ਜ਼ਿੰਪਾ ‘ਤੇ ਗੰਭੀਰ ਦੋਸ਼ ਲਗਾਏ। ਸੁੰਦਰ ਸ਼ਾਮ ਅਰੋੜਾ ਨੇ ਦੋਸ਼ ਲਗਾਇਆ ਕਿ ਜ਼ਿੰਪਾ ਵੋਟਰਾਂ ਨੂੰ ਬੂਥ ਦੇ ਕੋਲ ਖੜ੍ਹ ਕੇ ਪ੍ਰਭਾਵਿਤ ਕਰ ਰਹੇ ਹਨ, ਜੋ ਚੋਣ ਨਿਯਮਾਂ ਦੇ ਉਲਟ ਹੈ।
ਦੂਜੇ ਪਾਸੇ, ਬ੍ਰਹਮ ਸ਼ੰਕਰ ਜ਼ਿੰਪਾ ਨੇ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਉਮੀਦਵਾਰ ਬੂਥ ਦੇ ਅੰਦਰ ਜਾ ਸਕਦੇ ਹਨ, ਪਰ ਉਥੇ ਵੋਟਰਾਂ ਨੂੰ ਕੋਈ ਪ੍ਰਭਾਵਿਤ ਨਹੀਂ ਕਰ ਸਕਦੇ।
ਮੌਕੇ ‘ਤੇ ਮੌਜੂਦ ਪੁਲਸ ਨੇ ਤੁਰੰਤ ਹਸਤਕਸ਼ੇਪ ਕਰਦੇ ਹੋਏ ਦੋਵੇਂ ਧਿਰਾਂ ਨੂੰ ਬੂਥ ਤੋਂ ਹਟਾਇਆ ਅਤੇ ਮਾਹੌਲ ਨੂੰ ਕਾਬੂ ਵਿਚ ਲਿਆ। ਇਸ ਘਟਨਾ ਨਾਲ ਪੋਲਿੰਗ ਮੌਕੇ ਤਣਾਅ ਪੈਦਾ ਹੋਇਆ, ਪਰ ਪੁਲਸ ਨੇ ਹਾਲਾਤ ਸ਼ਾਂਤ ਕਰ ਦਿੱਤੇ।