ਟਰੂਡੋ ਨੇ ਅਗਲੀ ਚੋਣਾਂ ਤੋਂ ਹਟਣ ਦਾ ਕੀਤਾ ਐਲਾਨ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਵੱਡਾ ਐਲਾਨ ਕਰਦਿਆਂ ਕਿਹਾ ਹੈ ਕਿ ਉਹ ਅਗਲੀ ਆਮ ਚੋਣਾਂ ਵਿੱਚ ਹਿੱਸਾ ਨਹੀਂ ਲਣਗੇ। ਟਰੂਡੋ ਨੇ ਓਟਾਵਾ ਵਿਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ, “ਇਹ ਮੇਰਾ ਨਿੱਜੀ ਫੈਸਲਾ ਹੈ।” ਇਸ ਘੋਸ਼ਣਾ ਨਾਲ ਕੈਨੇਡੀਅਨ ਸਿਆਸਤ ਵਿੱਚ ਨਵੀਂ ਹਲਚਲ ਮਚ ਗਈ ਹੈ। ਕੈਨੇਡਾ ਵਿੱਚ ਆਮ ਚੋਣਾਂ ਅਕਤੂਬਰ 2025 ਵਿੱਚ ਹੋਣੀਆਂ ਹਨ, ਪਰ ਇਹ ਫੈਸਲਾ ਚੋਣਾਂ ਦੇ ਸਮੇਂ ਅਤੇ ਦਿਸ਼ਾ ਦੋਵਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਲੀਡਰਸ਼ਿਪ ਤਬਦੀਲੀ ਦੀ ਪ੍ਰਕਿਰਿਆ
ਟਰੂਡੋ ਨੇ 6 ਜਨਵਰੀ ਨੂੰ ਘੋਸ਼ਣਾ ਕੀਤੀ ਕਿ ਉਹ ਲਿਬਰਲ ਪਾਰਟੀ ਦਾ ਨਵਾਂ ਨੇਤਾ ਚੁਣੇ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ। ਲੀਡਰਸ਼ਿਪ ਦੀ ਦੌੜ ਲਈ ਅਰਜ਼ੀਆਂ 23 ਜਨਵਰੀ ਤੱਕ ਮੰਗੀਆਂ ਗਈਆਂ ਹਨ। ਨਵੇਂ ਨੇਤਾ ਦੀ ਚੋਣ 9 ਮਾਰਚ ਤੱਕ ਹੋਵੇਗੀ। ਮੁੱਖ ਦਾਅਵੇਦਾਰਾਂ ਵਿੱਚ ਮਾਰਕ ਕਾਰਨੇ, ਕ੍ਰਿਸਟੀਆ ਫ੍ਰੀਲੈਂਡ ਅਤੇ ਇੰਡੋ-ਕੈਨੇਡੀਅਨ ਚੰਦਰ ਆਰੀਆ ਦੇ ਨਾਮ ਸ਼ਾਮਲ ਹਨ।

ਟਰੂਡੋ ਦਾ ਸਿਆਸੀ ਸਫਰ
ਜਸਟਿਨ ਟਰੂਡੋ ਨੇ 2015 ਵਿੱਚ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ, ਜਿੱਥੇ ਉਨ੍ਹਾਂ ਦੀ ਲਿਬਰਲ ਪਾਰਟੀ ਨੇ ਸ਼ਾਨਦਾਰ ਜਿੱਤ ਦਰਜ ਕੀਤੀ। ਹਾਲਾਂਕਿ, 2019 ਅਤੇ 2021 ਦੀਆਂ ਚੋਣਾਂ ਵਿੱਚ ਬਹੁਮਤ ਹਾਸਲ ਕਰਨ ਵਿੱਚ ਅਸਫਲ ਰਹੇ। ਪਿਛਲੇ ਕੁਝ ਮਹੀਨਿਆਂ ਵਿੱਚ ਪਾਰਟੀ ਦਾ ਸਮਰਥਨ 20% ਤੋਂ ਘੱਟ ਰਿਹਾ ਹੈ, ਜੋ ਕਿ ਵਿਰੋਧੀ ਕੰਜ਼ਰਵੇਟਿਵ ਪਾਰਟੀ ਨਾਲ ਕਾਫੀ ਪਿੱਛੇ ਹੈ।

ਪਾਰਟੀ ਅੰਦਰ ਵਧ ਰਹੀ ਨਾਰਾਜ਼ਗੀ
ਟਰੂਡੋ ਨੂੰ ਪਾਰਟੀ ਅੰਦਰ ਵਧ ਰਹੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਿਆ। 2024 ਦੇ ਅਖੀਰ ਵਿਚ, ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਦੇ ਅਸਤੀਫੇ ਨੇ ਪਾਰਟੀ ਅੰਦਰ ਅਸਥਿਰਤਾ ਵਧਾ ਦਿੱਤੀ। ਇਸ ਤੋਂ ਬਾਅਦ ਕਈ ਸੰਸਦ ਮੈਂਬਰਾਂ ਨੇ ਟਰੂਡੋ ਦੇ ਜਲਦੀ ਅਸਤੀਫੇ ਦੀ ਮੰਗ ਕੀਤੀ।

ਲਿਬਰਲ ਪਾਰਟੀ ਸਾਹਮਣੇ ਚੁਣੌਤੀਆਂ
ਟਰੂਡੋ ਦੇ ਫੈਸਲੇ ਨਾਲ ਲਿਬਰਲ ਪਾਰਟੀ ਨੂੰ ਨਵੇਂ ਨੇਤਰੀਤਵ ਦੀ ਚੁਣੌਤੀ ਸਾਹਮਣਾ ਕਰਨਾ ਪਵੇਗਾ। ਨਵੇਂ ਨੇਤਾ ਤੋਂ ਉਮੀਦ ਹੈ ਕਿ ਉਹ ਪਾਰਟੀ ਨੂੰ ਮੁੜ ਸਥਾਪਿਤ ਕਰੇਗਾ ਅਤੇ ਵਿਰੋਧੀ ਧਿਰ ਦੇ ਸਮਰਥਨ ਨਾਲ ਮੁਕਾਬਲਾ ਕਰੇਗਾ।

ਟਰੂਡੋ ਦਾ ਭਵਿੱਖ
ਟਰੂਡੋ ਨੇ ਕਿਹਾ ਕਿ ਅਜੇ ਉਹ ਆਪਣੇ ਭਵਿੱਖ ਬਾਰੇ ਕੋਈ ਫੈਸਲਾ ਨਹੀਂ ਕੀਤਾ। ਉਹ ਇਸ ਸਮੇਂ ਆਪਣੇ ਅਹੁਦੇ ਦੀ ਜ਼ਿੰਮੇਵਾਰੀ ਨਿਭਾਉਣ ਵਿੱਚ ਕੇਂਦਰਿਤ ਹਨ।

Leave a Reply

Your email address will not be published. Required fields are marked *