ਪੰਜਾਬ ‘ਚ ਜਲਦ ਬੁਲੇਟ ਟਰੇਨ ਦੀ ਸ਼ੁਰੂਆਤ, 186 ਪਿੰਡਾਂ ਲਈ ਜ਼ਮੀਨ ਐਕਵਾਇਰ

ਪੰਜਾਬ ਵਿਚ ਜਲਦ ਬੁਲੇਟ ਟਰੇਨ ਦੌੜੇਗੀ, ਜਿਸ ਲਈ ਸਰਵੇ ਦਾ ਕੰਮ ਜ਼ੋਰ ਸ਼ੋਰ ਨਾਲ ਜਾਰੀ ਹੈ। ਦਿੱਲੀ ਤੋਂ ਅੰਮ੍ਰਿਤਸਰ ਦੇ 465 ਕਿਲੋਮੀਟਰ ਦੇ ਸਫਰ ਨੂੰ ਬੁਲੇਟ ਟਰੇਨ ਸਿਰਫ 2 ਘੰਟਿਆਂ ‘ਚ ਤੈਅ ਕਰੇਗੀ। ਇਸ ਟਰੇਨ ਦੀ ਵੱਧ ਤੋਂ ਵੱਧ ਗਤੀ 350 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ, ਜਦਕਿ ਰਨਿੰਗ ਸਪੀਡ 320 ਕਿਲੋਮੀਟਰ ਅਤੇ ਔਸਤ ਰਫ਼ਤਾਰ 250 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ। ਬੁਲੇਟ ਟਰੇਨ 15 ਸਟੇਸ਼ਨਾਂ ‘ਤੇ ਰੁਕੇਗੀ ਅਤੇ ਇਸ ਵਿੱਚ 750 ਯਾਤਰੀ ਸਫ਼ਰ ਕਰ ਸਕਣਗੇ।

ਦਿੱਲੀ ਤੋਂ ਅੰਮ੍ਰਿਤਸਰ ਤੱਕ ਨਵੀਂ ਰੇਲਵੇ ਲਾਈਨ ਲਈ 343 ਪਿੰਡਾਂ ਦੀ ਜ਼ਮੀਨ ਐਕਵਾਇਰ ਕੀਤੀ ਜਾਵੇਗੀ। ਇਸ ਵਿੱਚ ਦਿੱਲੀ ਦੇ 22, ਹਰਿਆਣਾ ਦੇ 135 ਅਤੇ ਪੰਜਾਬ ਦੇ 186 ਪਿੰਡ ਸ਼ਾਮਲ ਹਨ। ਪੰਜਾਬ ਵਿਚ ਮੋਹਾਲੀ (39 ਪਿੰਡ), ਜਲੰਧਰ (49), ਲੁਧਿਆਣਾ (37), ਅੰਮ੍ਰਿਤਸਰ (22), ਫਤਹਿਗੜ੍ਹ ਸਾਹਿਬ (25), ਕਪੂਰਥਲਾ (12) ਅਤੇ ਤਰਨਤਾਰਨ ਤੇ ਰੂਪਨਗਰ ਦੇ ਇਕ-ਇਕ ਪਿੰਡ ਇਸ ਪ੍ਰਾਜੈਕਟ ਹੇਠ ਆਉਣਗੇ।

ਪ੍ਰਾਜੈਕਟ ਲਈ ਕਿਸਾਨਾਂ ਨੂੰ ਜ਼ਮੀਨ ਦੇ ਬਦਲੇ ਪਿੰਡਾਂ ਦੇ ਕੁਲੈਕਟਰ ਰੇਟ ਤੋਂ ਪੰਜ ਗੁਣਾ ਵੱਧ ਮੁਆਵਜ਼ਾ ਦਿੱਤਾ ਜਾਵੇਗਾ। IIMR ਏਜੰਸੀ ਵੱਲੋਂ ਕਿਸਾਨਾਂ ਨਾਲ ਬਦਲਾਏ ਜਾ ਰਹੇ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।

Leave a Reply

Your email address will not be published. Required fields are marked *