Budget 2025: ਪੈਟਰੋਲ-ਡੀਜ਼ਲ ਹੋਵੇਗਾ ਸਸਤਾ? ਆਮ ਲੋਕਾਂ ਲਈ ਵੱਡੀਆਂ ਘੋਸ਼ਣਾਵਾਂ ਦੀ ਉਮੀਦ
ਕੇਂਦਰ ਸਰਕਾਰ ਵੱਲੋਂ ਆਉਣ ਵਾਲੇ ਬਜਟ 2025 ‘ਚ ਆਮ ਜਨਤਾ ਲਈ ਵੱਡੀਆਂ ਰਾਹਤਾਂ ਦੀ ਸੰਭਾਵਨਾ। ਪੈਟਰੋਲ-ਡੀਜ਼ਲ ‘ਤੇ ਐਕਸਾਈਜ਼ ਡਿਊਟੀ ਘਟ ਸਕਦੀ ਹੈ, ਇਨਕਮ ਟੈਕਸ ‘ਚ ਛੋਟ, ਕਿਸਾਨਾਂ ਲਈ ਵਾਧੂ ਸਹੂਲਤਾਂ, ਰੁਜ਼ਗਾਰ ਦੇ ਨਵੇਂ ਮੌਕੇ, ਸਿਹਤ ਅਤੇ ਰਿਹਾਇਸ਼ ਖੇਤਰ ਲਈ ਨਵੇਂ ਐਲਾਨ ਹੋ ਸਕਦੇ ਹਨ।
1. ਪੈਟਰੋਲ-ਡੀਜ਼ਲ ਅਤੇ ਇਲੈਕਟ੍ਰੋਨਿਕਸ ‘ਤੇ ਕੀਮਤਾਂ ‘ਚ ਬਦਲਾਅ
ਪੈਟਰੋਲ-ਡੀਜ਼ਲ ‘ਤੇ ਐਕਸਾਈਜ਼ ਡਿਊਟੀ ਘਟਾਉਣ ਨਾਲ ਕੀਮਤਾਂ ‘ਚ ਕਮੀ ਹੋਣ ਦੀ ਉਮੀਦ। ਮੋਬਾਈਲ ਅਤੇ ਇਲੈਕਟ੍ਰਾਨਿਕ ਉਤਪਾਦ ਹੋਣਗੇ ਸਸਤੇ, ਪਰ ਸੋਨਾ-ਚਾਂਦੀ ਹੋ ਸਕਦਾ ਮਹਿੰਗਾ।
2. ਇਨਕਮ ਟੈਕਸ ‘ਚ ਰਾਹਤ: 10 ਲੱਖ ਤੱਕ ਆਮਦਨ ਹੋ ਸਕਦੀ ਹੈ ਟੈਕਸ-ਮੁਕਤ
ਨਵੀਂ ਟੈਕਸ ਪ੍ਰਣਾਲੀ ‘ਚ 10 ਲੱਖ ਤੱਕ ਆਮਦਨ ‘ਤੇ ਟੈਕਸ ਛੋਟ ਦੀ ਉਮੀਦ। 15-20 ਲੱਖ ਦੀ ਆਮਦਨ ‘ਤੇ 25% ਟੈਕਸ ਲਾਗੂ ਹੋਣ ਦੀ ਸੰਭਾਵਨਾ।
3. ਕਿਸਾਨਾਂ ਲਈ ਵੱਡੀ ਰਾਹਤ, PM-KISAN ਦੀ ਰਾਸ਼ੀ ਵਧ ਸਕਦੀ ਹੈ
PM-KISAN ਯੋਜਨਾ ‘ਚ ਕਿਸਾਨਾਂ ਨੂੰ ਮਿਲਣ ਵਾਲੀ 6,000 ਰੁਪਏ ਦੀ ਰਕਮ ਵਧਾ ਕੇ 12,000 ਹੋ ਸਕਦੀ ਹੈ। ਆਯੁਸ਼ਮਾਨ ਭਾਰਤ ਅਤੇ ਅਟਲ ਪੈਨਸ਼ਨ ਯੋਜਨਾ ਦਾ ਦਾਇਰਾ ਵਧਣ ਦੀ ਉਮੀਦ।
4. ਨੌਜਵਾਨਾਂ ਲਈ ਨਵੀਆਂ ਇੰਟਰਨਸ਼ਿਪ ਅਤੇ ਰੁਜ਼ਗਾਰ ਯੋਜਨਾਵਾਂ
ਪੇਂਡੂ ਇਲਾਕਿਆਂ ‘ਚ ਨੌਜਵਾਨਾਂ ਲਈ ਇੰਟਰਨਸ਼ਿਪ ਸਕੀਮਾਂ ਲਾਗੂ ਹੋਣ ਦੀ ਉਮੀਦ। ਵਿਦੇਸ਼ੀ ਨੌਕਰੀਆਂ ਲਈ ‘ਇੰਟਰਨੈਸ਼ਨਲ ਮੋਬਿਲਿਟੀ ਅਥਾਰਟੀ’ ਬਣ ਸਕਦੀ ਹੈ।
5. ਸਿਹਤ ਖੇਤਰ ‘ਚ ਵੱਡੇ ਐਲਾਨ, 75,000 ਨਵੀਆਂ ਮੈਡੀਕਲ ਸੀਟਾਂ
ਨਵੇਂ ਮੈਡੀਕਲ ਕਾਲਜ ਬਣਨ ਦੀ ਉਮੀਦ, 75,000 ਮੈਡੀਕਲ ਸੀਟਾਂ ਵਧਣ ਦੀ ਸੰਭਾਵਨਾ। ਮੈਡੀਕਲ ਉਪਕਰਣ ਹੋਣਗੇ ਸਸਤੇ, ਇਲਾਜ ਦਾ ਖਰਚਾ ਘਟ ਸਕਦਾ ਹੈ।
6. ਘਰ ਖਰੀਦਣ ਵਾਲਿਆਂ ਨੂੰ ਫਾਇਦਾ, ਹੋਮ ਲੋਨ ‘ਤੇ ਵਾਧੂ ਛੂਟ
ਸਸਤੇ ਮਕਾਨਾਂ ਦੀ ਕੀਮਤ ਸੀਮਾ 45 ਲੱਖ ਤੋਂ 70 ਲੱਖ ਰੁਪਏ ਹੋ ਸਕਦੀ ਹੈ। ਹੋਮ ਲੋਨ ਦੇ ਵਿਆਜ ‘ਤੇ 5 ਲੱਖ ਤੱਕ ਟੈਕਸ ਛੋਟ ਮਿਲਣ ਦੀ ਉਮੀਦ।
ਇਹ ਬਜਟ ਆਮ ਜਨਤਾ, ਮੱਧਵਰਗੀ, ਕਿਸਾਨਾਂ ਅਤੇ ਨੌਜਵਾਨਾਂ ਲਈ ਵਧੀਆ ਹੋ ਸਕਦਾ ਹੈ, ਜਿਸ ਨਾਲ ਆਰਥਿਕ ਵਿਕਾਸ ਨੂੰ ਵੀ ਮਜ਼ਬੂਤੀ ਮਿਲੇਗੀ।