Budget 2025 LIVE: 12 ਲੱਖ ਦੀ ਆਮਦਨ ‘ਤੇ ਕੋਈ ਟੈਕਸ ਨਹੀਂ, ਮਿਡਲ ਕਲਾਸ ਲਈ ਵੱਡਾ ਐਲਾਨ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ 2025 ਦੌਰਾਨ ਮਿਡਲ ਕਲਾਸ ਲਈ ਵੱਡੀ ਘੋਸ਼ਣਾ ਕਰਦਿਆਂ 12 ਲੱਖ ਰੁਪਏ ਤੱਕ ਦੀ ਆਮਦਨ ‘ਤੇ ਕੋਈ ਇਨਕਮ ਟੈਕਸ ਨਾ ਹੋਣ ਦਾ ਐਲਾਨ ਕੀਤਾ।
ਮਿਡਲ ਕਲਾਸ ਨੂੰ ਮਿਲੇਗਾ ਵੱਡਾ ਫਾਇਦਾ
ਇਨਕਮ ਟੈਕਸ ਵਿੱਚ ਇਹ ਵੱਡੀ ਛੂਟ ਦੇਣ ਨਾਲ ਲੱਖਾਂ ਕਰਮਚਾਰੀਆਂ, ਨੌਜਵਾਨਾਂ ਅਤੇ ਛੋਟੇ ਵਪਾਰੀਆਂ ਨੂੰ ਰਾਹਤ ਮਿਲੇਗੀ। ਸਰਕਾਰ ਨੇ ਮਿਡਲ ਕਲਾਸ ਦੀ ਬਝ ਰਹੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਇਹ ਤੌਹਫਾ ਦਿੱਤਾ।
ਨਵੀਂ ਵਿਧੀ ਤਹਿਤ, 12 ਲੱਖ ਰੁਪਏ ਤੱਕ ਦੀ ਆਮਦਨ ਵਾਲਿਆਂ ਨੂੰ ਟੈਕਸ ਨਹੀਂ ਦੇਣਾ ਪਵੇਗਾ। ਇਹ ਬਜਟ ਪਾਸ ਹੋਣ ਤੋਂ ਬਾਅਦ ਤੁਰੰਤ ਲਾਗੂ ਹੋਵੇਗਾ। ਹੁਣ ਮਿਡਲ ਕਲਾਸ ਲਈ ਬਚਤ ਅਤੇ ਵਧੇਰੇ ਖਰਚ ਕਰਨ ਦੀ ਆਜ਼ਾਦੀ ਹੋਵੇਗੀ।