Budget 2025: ਲੈਦਰ ਸਕੀਮ ਨਾਲ 22 ਲੱਖ ਨਵੇਂ ਰੋਜ਼ਗਾਰ, ਖਿਡੌਣਿਆਂ ਵਿੱਚ ਭਾਰਤ ਬਣੇਗਾ ਗਲੋਬਲ ਹੱਬ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ 2025 ਦੌਰਾਨ ਲੇਬਰ ਇੰਟੈਂਸਿਵ ਸੈਕਟਰਾਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਪ੍ਰੋਤਸਾਹਨ ਯੋਜਨਾ ਦਾ ਐਲਾਨ ਕੀਤਾ। ਫੁਟਵੀਅਰ ਤੇ ਚਮੜਾ ਉਦਯੋਗ ਲਈ ਨਵੀਂ ਸਕੀਮ ਲਿਆਂਦੀ ਜਾਵੇਗੀ, ਜਿਸ ਨਾਲ 22 ਲੱਖ ਨਵੇਂ ਰੋਜ਼ਗਾਰ ਪੈਦਾ ਹੋਣਗੇ।
ਭਾਰਤ ਬਣੇਗਾ ਖਿਡੌਣਿਆਂ ਦਾ ਗਲੋਬਲ ਹੱਬ
ਦੇਸ਼ ‘ਚ ਖਿਡੌਣਿਆਂ ਦੇ ਉਤਪਾਦਨ ਤੇ ਨਿਰਯਾਤ ਨੂੰ ਵਧਾਵਾ ਮਿਲੇਗਾ।
ਵਿਸ਼ਵ ਪੱਧਰੀ ਮਾਰਕੀਟ ‘ਚ ਭਾਰਤ ਦੀ ਭੂਮਿਕਾ ਹੋਰ ਮਜ਼ਬੂਤ ਹੋਏਗੀ।
ਕਿਸਾਨਾਂ ਲਈ ਵੱਡੇ ਐਲਾਨ
ਅਸਾਮ ‘ਚ ਨਵਾਂ ਯੂਰੀਆ ਪਲਾਂਟ ਖੋਲ੍ਹਣ ਦਾ ਐਲਾਨ।
ਖਾਦ ਦੀ ਸਪਲਾਈ ‘ਚ ਸੁਧਾਰ, ਕਿਸਾਨਾਂ ਨੂੰ ਵਧੀਆ ਸਹੂਲਤਾਂ।
ਕਪਾਹ ਉਤਪਾਦਨ ਵਧਾਉਣ ਲਈ 5-ਸਾਲਾ ਵਿਸ਼ੇਸ਼ ਮਿਸ਼ਨ।
ਨਵੀਆਂ ਤਕਨੀਕਾਂ ਅਤੇ ਸਾਧਨਾਂ ਨਾਲ ਕਿਸਾਨਾਂ ਨੂੰ ਹੋਰ ਮਦਦ।
ਇੰਡੀਆ ਪੋਸਟ ਬਣੇਗਾ ਵੱਡਾ ਲੌਜਿਸਟਿਕਸ ਇੰਸਟੀਚਿਊਟ
ਮਾਲ ਆਵਾਜਾਈ ਹੋਵੇਗੀ ਹੋਰ ਆਸਾਨ।
ਲੌਜਿਸਟਿਕ ਸੈਕਟਰ ਵਿੱਚ ਨਵੇਂ ਰੋਜ਼ਗਾਰ ਦੇ ਮੌਕੇ।
ਇਹ ਬਜਟ ਉਦਯੋਗ, ਕਿਸਾਨਾਂ ਅਤੇ ਆਤਮ-ਨਿਰਭਰ ਭਾਰਤ ਨੂੰ ਹੋਰ ਮਜ਼ਬੂਤ ਬਣਾਉਣ ‘ਤੇ ਕੇਂਦਰਤ ਦੱਸਿਆ ਜਾ ਰਿਹਾ ਹੈ।