Budget 2025: ਕਿਸਾਨਾਂ ਲਈ ਵੱਡਾ ਐਲਾਨ, ‘ਪ੍ਰਧਾਨ ਮੰਤਰੀ ਧਨ ਧਾਨਿਆਂ ਯੋਜਨਾ’ ਸ਼ੁਰੂ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਸਾਨਾਂ ਦੀ ਭਲਾਈ ਲਈ ‘ਪ੍ਰਧਾਨ ਮੰਤਰੀ ਧਨ ਧਾਨਿਆਂ ਯੋਜਨਾ’ ਦਾ ਐਲਾਨ ਕੀਤਾ। ਇਹ ਯੋਜਨਾ 100 ਜ਼ਿਲ੍ਹਿਆਂ ‘ਚ ਸ਼ੁਰੂ ਹੋਵੇਗੀ ਅਤੇ 1.7 ਕਰੋੜ ਕਿਸਾਨਾਂ ਨੂੰ ਲਾਭ ਮਿਲੇਗਾ।
ਕਿਸਾਨਾਂ ਲਈ ਵੱਡੇ ਐਲਾਨ
‘ਧਨ ਧਾਨਿਆ ਯੋਜਨਾ’ ਤਹਿਤ ਕਿਸਾਨਾਂ ਨੂੰ ਵਿੱਤੀ ਮਦਦ।
ਕਿਸਾਨ ਕ੍ਰੈਡਿਟ ਕਾਰਡ (KCC) ਦੀ ਸੀਮਾ ਵਧਾ ਕੇ ₹5 ਲੱਖ ਕੀਤੀ ਗਈ।
ਦਾਲਾਂ ‘ਚ ਆਤਮ-ਨਿਰਭਰਤਾ ਲਈ ਛੇ ਸਾਲਾ ਯੋਜਨਾ।
ਰਾਜਾਂ ਨਾਲ ਮਿਲ ਕੇ ਫਲਾਂ ਤੇ ਸਬਜ਼ੀਆਂ ਦਾ ਉਤਪਾਦਨ ਵਧਾਉਣ ‘ਤੇ ਧਿਆਨ।
‘ਸਾਡਾ ਧਿਆਨ ਗਿਆਨ ‘ਤੇ’ – ਸੀਤਾਰਮਨ
- ਵਿੱਤ ਮੰਤਰੀ ਨੇ ਬਜਟ ਭਾਸ਼ਣ ਦੌਰਾਨ ਕਿਹਾ, ‘ਸਾਡਾ ਧਿਆਨ ‘ਗਿਆਨ’ ‘ਤੇ ਹੈ।
- ਪਿਛਲੇ 10 ਸਾਲਾਂ ‘ਚ ਬਹੁਪੱਖੀ ਵਿਕਾਸ ਹੋਇਆ।
- ਖੇਤੀ, ਪੇਂਡੂ ਵਿਕਾਸ ਅਤੇ ਨਿਰਮਾਣ ਖੇਤਰ ‘ਚ ਨਵੇਂ ਕਦਮ ਚੁੱਕਣ ‘ਤੇ ਫੋਕਸ।
ਇਹ ਬਜਟ ਕਿਸਾਨਾਂ, ਨੌਜਵਾਨਾਂ ਅਤੇ ਗਰੀਬਾਂ ਦੀ ਭਲਾਈ ‘ਤੇ ਕੇਂਦਰਤ ਦੱਸਿਆ ਜਾ ਰਿਹਾ ਹੈ।