ਬੌਬੀ ਦਿਓਲ ਦੀ ‘ਆਸ਼ਰਮ’ ਨੇ ਰਚਿਆ ਇਤਿਹਾਸ! ਭਾਰਤ ਦੀ ਸਭ ਤੋਂ ਵੱਧ ਦੇਖੀ ਜਾਣ ਵਾਲੀ ਸੀਰੀਜ਼
ਐਮਐਕਸ ਪਲੇਅਰ ਦੀ ਸੁਪਰਹਿੱਟ ਸੀਰੀਜ਼ ‘ਆਸ਼ਰਮ’ ਨੇ ਇੱਕ ਵਾਰ ਫਿਰ ਨਵਾਂ ਰਿਕਾਰਡ ਬਣਾਇਆ ਹੈ। 250 ਮਿਲੀਅਨ ਤੋਂ ਵੱਧ ਦਰਸ਼ਕਾਂ ਨੇ ਇਸਨੂੰ ਦੇਖ ਕੇ ਭਾਰਤ ਦੀ ਸਭ ਤੋਂ ਵੱਧ ਪਸੰਦੀਦਾ OTT ਫਰੈਂਚਾਈਜ਼ੀ ਬਣਾ ਦਿੱਤਾ ਹੈ। ‘ਆਸ਼ਰਮ S3 ਭਾਗ 2’ ਨੇ 4 ਹਫ਼ਤਿਆਂ ਤੱਕ ਓਰਮੈਕਸ ਮੀਡੀਆ ਦੀ ‘ਸਭ ਤੋਂ ਵੱਧ ਦੇਖੀ ਜਾਣ ਵਾਲੀ’ ਲਿਸਟ ਵਿੱਚ ਪਹਿਲਾ ਸਥਾਨ ਹਾਸਲ ਕੀਤਾ।
ਦਰਸ਼ਕਾਂ ‘ਚ ਵਧ ਰਹੀ ਲੋਕਪ੍ਰਿਯਤਾ
77% ਦਰਸ਼ਕ ਤਕਨੀਕੀ-ਪ੍ਰੇਮੀ ਹਨ, ਜਦਕਿ 64% ਫੈਸ਼ਨ-ਪ੍ਰੇਮੀ ਹਨ, ਜਿਸ ਕਰਕੇ ਇਹ ਟਰੈਂਡ-ਫਾਲੋ ਕਰਨ ਵਾਲੇ ਯੂਜ਼ਰ ਬੇਸ ਦਾ ਹਿੱਸਾ ਬਣ ਗਈ। ਇਹ ਕੇਵਲ ਪੁਰਸ਼ਾਂ ਲਈ ਹੀ ਨਹੀਂ, ਬਲਕਿ 20% ਔਰਤਾਂ ਵੀ ਇਸਦੀ ਪ੍ਰਸ਼ੰਸਕ ਹਨ। ਮੈਟਰੋ ਸ਼ਹਿਰਾਂ ਤੋਂ ਲੈ ਕੇ ਟੀਅਰ-2 ਅਤੇ ਟੀਅਰ-3 ਸ਼ਹਿਰਾਂ ਤੱਕ ਹਰ ਉਮਰ ਦੇ ਦਰਸ਼ਕ ਇਸਨੂੰ ਪਸੰਦ ਕਰ ਰਹੇ ਹਨ। ਹਿੰਦੀ ਇਸਦੀ ਮੁੱਖ ਭਾਸ਼ਾ ਰਹੀ, ਪਰ ਬੰਗਾਲੀ, ਤਾਮਿਲ, ਤੇਲਗੂ ਵਿੱਚ ਵੀ ਇਸਨੂੰ ਖੂਬ ਪਸੰਦ ਕੀਤਾ ਗਿਆ।
ਮਜ਼ਬੂਤ ਮਾਰਕੀਟਿੰਗ ਅਤੇ ਵੈਰਲ ਟ੍ਰੇਲਰ
ਸੀਰੀਜ਼ ਨੇ ਵਿਮਲ, ਲਾਹੌਰੀ ਜ਼ੀਰਾ, ਲਕਸ ਨਾਈਟ੍ਰੋ ਵਰਗੇ ਵੱਡੇ ਸਪਾਂਸਰ ਆਕਰਸ਼ਿਤ ਕੀਤੇ। ਕੇਈ ਵਾਇਰਜ਼, ਕੇਨਸਟਾਰ, ਜ਼ੰਡੂ ਫਾਸਟ ਰਿਲੀਫ ਨੇ ਵਿਸ਼ੇਸ਼ ਭਾਈਵਾਲ ਵਜੋਂ ਸਹਿਯੋਗ ਦਿੱਤਾ। ਯੂਟਿਊਬ ‘ਤੇ ਟ੍ਰੇਲਰ 23 ਦਿਨਾਂ ਤੱਕ ਟ੍ਰੈਂਡ ਕਰਦਾ ਰਿਹਾ ਅਤੇ 24 ਮਿਲੀਅਨ ਵਿਊਜ਼ ਪ੍ਰਾਪਤ ਕੀਤੇ।
360-ਡਿਗਰੀ ਮਾਰਕੀਟਿੰਗ ਯੋਜਨਾ ਵਿੱਚ ਟੀਵੀ, ਡਿਜੀਟਲ, ਆਊਟਡੋਰ ਤੇ ਸੋਸ਼ਲ ਮੀਡੀਆ ਰਾਹੀਂ ਵਿਅਪਕ ਪ੍ਰਚਾਰ ਕੀਤਾ ਗਿਆ, ਜਿਸ ਨਾਲ ਦੇਸ਼ ਭਰ ਵਿੱਚ ਹਲਚਲ ਮਚ ਗਈ।