ਜਲੰਧਰ ਦੀ ਸਿਆਸਤ ’ਚ ਵੱਡੀ ਹਲਚਲ: ਰਮਨ ਅਰੋੜਾ ਦੀ ਸੁਰੱਖਿਆ ਵਾਪਸੀ ਨੇ ਚਰਚਾਵਾਂ ਨੂੰ ਦਿੱਤੀ ਹਵਾ

ਪ੍ਰਧਾਨ ਮੰਤਰੀ ਦੇ ਆਦਮਪੁਰ ਏਅਰਬੇਸ ’ਤੇ ਆਉਣ ਦੇ ਦਿਨ, ਜਲੰਧਰ ਕੇਂਦਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਦੀ ਸੁਰੱਖਿਆ ਅਤੇ ਸਰਕਾਰੀ ਵਾਹਨ (ਜਿਪਸੀ) ਵਾਪਸ ਲੈ ਲੈਣ ਦੀ ਘਟਨਾ ਨੇ ਸਿਆਸੀ ਗਰਮਾਹਟ ਪੈਦਾ ਕਰ ਦਿੱਤੀ ਹੈ। ਹਾਲਾਂਕਿ ਸਰਕਾਰੀ ਪੱਧਰ ’ਤੇ ਇਸ ਕਦਮ ਦੇ ਕਾਰਣ ਦੀ ਪੁਸ਼ਟੀ ਨਹੀਂ ਹੋਈ, ਪਰ ਇਹ ਕਦਮ ਪੰਜਾਬ ਦੀ ਸਿਆਸਤ ਵਿੱਚ ਨਵੀਆਂ ਚਰਚਾਵਾਂ ਦਾ ਕੇਂਦਰ ਬਣ ਗਿਆ ਹੈ।

ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਚਰਚਾਵਾਂ

ਸੂਤਰਾਂ ਅਨੁਸਾਰ, ਰਮਨ ਅਰੋੜਾ ਦੀ ਭਾਜਪਾ ਵਿੱਚ ਸ਼ਾਮਲ ਹੋਣ ਦੀ ਅਟਕਲਾਂ ਜੋਰ ਫੜ ਰਹੀਆਂ ਹਨ। ਭਾਜਪਾ ਦੇ ਅੰਦਰੂਨੀ ਸਰੋਤਾਂ ਮੁਤਾਬਕ, ਉਨ੍ਹਾਂ ਨੂੰ ਭਾਜਪਾ ਵਿਚ ਸ਼ਾਮਲ ਕਰਕੇ, ਉਨ੍ਹਾਂ ਨੂੰ ਮਨਪਸੰਦ ਹਲਕੇ ਤੋਂ ਚੋਣ ਲੜਾਉਣ ਦਾ ਵਾਅਦਾ ਵੀ ਦਿੱਤਾ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਰਮਨ ਅਰੋੜਾ ਨੂੰ ਦਿੱਲੀ ਲਿਜਾ ਕੇ ਭਾਜਪਾ ਹੈੱਡਕੁਆਰਟਰ ਵਿੱਚ ਉਨ੍ਹਾਂ ਦੀ ਭਰਤੀ ਦੀ ਪ੍ਰਕਿਰਿਆ ਚਲ ਰਹੀ ਹੈ। ਹਾਲਾਂਕਿ ਜਾਂਚ ਵਿੱਚ ਪਤਾ ਲੱਗਾ ਕਿ ਉਕਤ ਭਾਜਪਾ ਨੇਤਾ ਸ਼ਹਿਰ ਵਿੱਚ ਹੀ ਮੌਜੂਦ ਹਨ ਅਤੇ ਰਮਨ ਅਰੋੜਾ ਨਾਲ ਉਨ੍ਹਾਂ ਦਾ ਕੋਈ ਸੰਪਰਕ ਨਹੀਂ ਹੋਇਆ।

ਕਾਲੀਆ-ਰਾਠੌਰ ਦੀ ਗੁਪਤ ਮੀਟਿੰਗ ਦੀ ਚਰਚਾ

ਇਸੇ ਦੌਰਾਨ ਇਹ ਵੀ ਚਰਚਾ ਚਲ ਰਹੀ ਹੈ ਕਿ ਭਾਜਪਾ ਦੇ ਨੇਤਾ ਮਨੋਰੰਜਨ ਕਾਲੀਆ ਅਤੇ ਸੰਭਾਵੀ ਉਮੀਦਵਾਰ ਰਾਕੇਸ਼ ਰਾਠੌਰ ਵਿਚ ਇਕ ਗੁਪਤ ਬੈਠਕ ਹੋਈ ਹੈ, ਜਿਸ ਦਾ ਮਕਸਦ ਰਮਨ ਅਰੋੜਾ ਦੀ ਭਾਜਪਾ ਵਿੱਚ ਭਰਤੀ ਰੋਕਣ ਦਾ ਸੀ। ਦੋਹਾਂ ਨੇਤਾਵਾਂ ਨੇ ਇਹ ਚਰਚਾ ਖੰਡਨ ਕਰਦਿਆਂ ਇਸ ਨੂੰ “ਕੋਰੀ ਅਫ਼ਵਾਹ” ਕਰਾਰ ਦਿੱਤਾ।

ਭਾਜਪਾ ਵਿੱਚ ਅੰਦਰੂਨੀ ਅਸਮੰਝਸ

ਇੱਕ ਨੌਜਵਾਨ ਭਾਜਪਾ ਨੇਤਾ ਨੇ ਦਾਅਵਾ ਕੀਤਾ ਕਿ ਰਮਨ ਅਰੋੜਾ ਜਲਦੀ ਹੀ ਪਾਰਟੀ ਜੁਆਇਨ ਕਰਨਗੇ, ਹਾਲਾਂਕਿ ਅਧਿਕਾਰਕ ਤਰੀਕ਼ਾ ਹਾਲੇ ਤੈਅ ਨਹੀਂ ਹੋਇਆ। ਇਸ ਵਿਚਾਰਧਾਰਕ ਉਲਝਣ ਨੇ ਭਾਜਪਾ ਦੇ ਟਕਸਾਲੀ ਵਰਕਰਾਂ ਵਿੱਚ ਨਾਰਾਜ਼ਗੀ ਪੈਦਾ ਕਰ ਦਿੱਤੀ ਹੈ। ਉਹ ਮੰਨਦੇ ਹਨ ਕਿ ਪਾਰਟੀ ਆਪਣੇ ਮੂਲ ਵਰਕਰਾਂ ਨੂੰ ਨਜ਼ਰਅੰਦਾਜ਼ ਕਰ ਕੇ ਬਾਹਰੋਂ ਆਏ “ਉਧਾਰ ਦੇ ਨੇਤਾਵਾਂ” ਨੂੰ ਤਰਜੀਹ ਦੇ ਰਹੀ ਹੈ।

ਵਿਧਾਇਕ ਵਿਰੁੱਧ ਜਾਂਚ ਦੀ ਸੰਭਾਵਨਾ

ਸੂਤਰਾਂ ਅਨੁਸਾਰ, ਰਮਨ ਅਰੋੜਾ ਵਿਰੁੱਧ ਕੁਝ ਆਰਥਿਕ ਅਨਿਯਮਿਤਤਾਵਾਂ ਦੀਆਂ ਸ਼ਿਕਾਇਤਾਂ ਸਰਕਾਰ ਕੋਲ ਦਰਜ ਹਨ, ਜਿਸ ਦੇ ਚਲਦੇ ਉਨ੍ਹਾਂ ਦੀ ਸੁਰੱਖਿਆ ਵਾਪਸ ਲਈ ਗਈ। ਇਹ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਵਿਜੀਲੈਂਸ ਵੱਲੋਂ ਉਨ੍ਹਾਂ ਵਿਰੁੱਧ ਜਾਂਚ ਸ਼ੁਰੂ ਕੀਤੀ ਜਾ ਸਕਦੀ ਹੈ।

ਸੋਸ਼ਲ ਮੀਡੀਆ ‘ਤੇ ਭਾਜਪਾ ਦੀ ਨੀਤੀ ‘ਤੇ ਪ੍ਰਸ਼ਨਚਿੰਨ੍ਹ

ਸੁਰੱਖਿਆ ਵਾਪਸੀ ਅਤੇ ਰਮਨ ਅਰੋੜਾ ਦੀ ਸੰਭਾਵਿਤ ਭਾਜਪਾ ਭਰਤੀ ਨੇ ਸੋਸ਼ਲ ਮੀਡੀਆ ’ਤੇ ਭੀ ਚਰਚਾ ਛੇੜ ਦਿੱਤੀ ਹੈ। ਵਰਕਰਾਂ ਵੱਲੋਂ ਪਾਰਟੀ ਦੀ ਪੰਜਾਬੀ ਰਣਨੀਤੀ ਤੇ ਸਵਾਲ ਖੜੇ ਕੀਤੇ ਜਾ ਰਹੇ ਹਨ। ਪਾਰਟੀ ਦੇ ਅੰਦਰੂਨੀ ਰੋਸ ਨੂੰ ਕਾਬੂ ਕਰਨ ਲਈ ਹਾਲੇ ਤੱਕ ਕੋਈ ਢੁਕਵਾਂ ਕਦਮ ਨਹੀਂ ਚੁੱਕਿਆ ਗਿਆ।

Leave a Reply

Your email address will not be published. Required fields are marked *