ਟਰੇਨ ਯਾਤਰੀਆਂ ਨੂੰ ਵੱਡਾ ਝਟਕਾ: ਸਰਦੀਆਂ ਦੌਰਾਨ 48 ਰੇਲ ਗੱਡੀਆਂ ਤਿੰਨ ਮਹੀਨੇ ਲਈ ਰੱਦ

ਭਾਰਤੀ ਮੌਸਮ ਵਿਭਾਗ (IMD) ਵੱਲੋਂ 15 ਨਵੰਬਰ ਤੋਂ ਠੰਡ ਵਧਣ ਅਤੇ 21 ਨਵੰਬਰ ਤੋਂ ਸੰਘਣੀ ਧੁੰਦ ਪੈਣ ਦੀ ਭਵਿੱਖਬਾਣੀ ਦੇ ਮੱਦੇਨਜ਼ਰ, ਭਾਰਤੀ ਰੇਲਵੇ ਨੇ ਦਸੰਬਰ 2024 ਤੋਂ ਫਰਵਰੀ 2025 ਤੱਕ ਉਤਰਾਖੰਡ ਦੀਆਂ ਕਈ ਪ੍ਰਮੁੱਖ ਰੇਲ ਗੱਡੀਆਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਇਹ ਕਦਮ ਘੱਟ ਵਿਜ਼ੀਬਿਲਟੀ ਕਾਰਨ ਸੰਭਾਵਿਤ ਹਾਦਸਿਆਂ ਤੋਂ ਬਚਾਅ ਲਈ ਲਿਆ ਗਿਆ ਹੈ।

ਰੱਦ ਕੀਤੀਆਂ ਗਈਆਂ ਰੇਲਾਂ ਅਤੇ ਪ੍ਰਭਾਵਿਤ ਸਟੇਸ਼ਨ

ਮੀਡੀਆ ਰਿਪੋਰਟਾਂ ਅਨੁਸਾਰ, ਉੱਤਰੀ ਰੇਲਵੇ ਨੇ ਧੁੰਦ ਕਾਰਨ ਪ੍ਰਮੁੱਖ ਰੇਲ ਮਾਰਗਾਂ ਦੀ ਆਵਾਜਾਈ ਵਿੱਚ ਮੁਸ਼ਕਲਾਂ ਤੋਂ ਬਚਾਉਣ ਲਈ ਦੇਹਰਾਦੂਨ, ਰਿਸ਼ੀਕੇਸ਼, ਹਰਿਦੁਆਰ, ਕਾਠਗੋਦਾਮ ਅਤੇ ਲਾਲਕੁਆਨ ਵਰਗੇ ਸਟੇਸ਼ਨਾਂ ਤੋਂ ਚੱਲਣ ਵਾਲੀਆਂ ਕੁਲ 20 ਪ੍ਰਮੁੱਖ ਟਰੇਨਾਂ ਨੂੰ ਰੱਦ ਕਰ ਦਿੱਤਾ ਹੈ। ਦੇਹਰਾਦੂਨ ਸਟੇਸ਼ਨ ਦੇ ਸੁਪਰਡੈਂਟ ਰਵਿੰਦਰ ਕੁਮਾਰ ਨੇ ਦੱਸਿਆ ਕਿ ਹਾਵੜਾ-ਦੇਹਰਾਦੂਨ ਉਪਾਸਨਾ ਐਕਸਪ੍ਰੈੱਸ (12327/28) ਅਤੇ ਵਾਰਾਣਸੀ-ਦੇਹਰਾਦੂਨ ਜਨਤਾ ਐਕਸਪ੍ਰੈੱਸ (15119/20) 3 ਦਸੰਬਰ ਤੋਂ 1 ਮਾਰਚ 2025 ਤੱਕ ਰੱਦ ਰਹਿਣਗੀਆਂ।

ਰੇਲਵੇ ਦੀ ਉਪਲੱਬਧੀ

ਇਸ ਤੋਂ ਇਲਾਵਾ, ਰੇਲ ਮੰਤਰਾਲੇ ਨੇ ਹਾਲ ਹੀ ਵਿੱਚ ਇੱਕ ਨਵੀਂ ਉਪਲੱਬਧੀ ਹਾਸਲ ਕੀਤੀ ਹੈ। 4 ਨਵੰਬਰ ਨੂੰ ਇਕ ਦਿਨ ਵਿੱਚ 3 ਕਰੋੜ ਤੋਂ ਵੱਧ ਯਾਤਰੀਆਂ ਨੇ ਭਾਰਤੀ ਰੇਲਵੇ ‘ਚ ਸਫ਼ਰ ਕੀਤਾ। 1 ਅਕਤੂਬਰ ਤੋਂ 5 ਨਵੰਬਰ ਤੱਕ 4521 ਸਪੈਸ਼ਲ ਟਰੇਨਾਂ ਚਲਾਈਆਂ ਗਈਆਂ ਜਦੋਂ ਕਿ ਤਿਉਹਾਰਾਂ ਦੇ ਸੀਜ਼ਨ ਵਿੱਚ 7724 ਸਪੈਸ਼ਲ ਟਰੇਨਾਂ ਚਲਾ ਕੇ ਪਿਛਲੇ ਸਾਲ ਦੇ ਮੁਕਾਬਲੇ 73 ਫੀਸਦੀ ਵੱਧ ਸਪੈਸ਼ਲ ਟਰੇਨਾਂ ਚਲਾਈਆਂ ਗਈਆਂ। ਇਸ ਵਿੱਚ ਬਿਹਾਰ, ਪੂਰਬੀ ਉੱਤਰ ਪ੍ਰਦੇਸ਼ ਅਤੇ ਝਾਰਖੰਡ ਦੇ 6.85 ਕਰੋੜ ਯਾਤਰੀਆਂ ਨੇ ਸਫ਼ਰ ਕੀਤਾ।

ਭਾਰਤੀ ਰੇਲਵੇ ਵੱਲੋਂ ਇਹ ਕਦਮ ਸਰਦੀਆਂ ਦੌਰਾਨ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲਿਆ ਗਿਆ ਹੈ।

Leave a Reply

Your email address will not be published. Required fields are marked *