ਕਰਮਚਾਰੀਆਂ ਲਈ ਵੱਡੀ ਖ਼ਬਰ! ਮੂਲ ਤਨਖਾਹ ’ਚ ਵਾਧੇ ਦਾ ਐਲਾਨ ਜਲਦੀ
ਕੇਂਦਰ ਸਰਕਾਰ ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਅਤੇ ਕਰਮਚਾਰੀ ਰਾਜ ਬੀਮਾ ਨਿਗਮ (ESIC) ਦੇ ਤਹਿਤ ਪ੍ਰਾਈਵੇਟ ਖੇਤਰ ਦੇ ਕਰਮਚਾਰੀਆਂ ਦੀ ਮੂਲ ਤਨਖਾਹ ਦੀ ਸੀਮਾ ਵਧਾਉਣ ’ਤੇ ਵਿਚਾਰ ਕਰ ਰਹੀ ਹੈ। ਸੂਤਰਾਂ ਅਨੁਸਾਰ, ਮੂਲ ਤਨਖਾਹ ਦੀ ਸੀਮਾ 25,000 ਰੁਪਏ ਜਾਂ ਇਸ ਤੋਂ ਵੱਧ ਤੱਕ ਵਧਾਈ ਜਾ ਸਕਦੀ ਹੈ।
ਮੂਲ ਤਨਖਾਹ ਵਾਧੇ ਨਾਲ ਹੋਣਗੇ ਇਹ ਲਾਭ
ਜੇਕਰ ਮੂਲ ਤਨਖਾਹ ’ਚ ਵਾਧਾ ਕੀਤਾ ਜਾਂਦਾ ਹੈ, ਤਦ ਇਹ EPFO ਤਹਿਤ ਕਰਮਚਾਰੀਆਂ ਦੀ ਪੈਨਸ਼ਨ ਅਤੇ PF ਰਾਸ਼ੀ ਵਿੱਚ ਵਾਧੇ ਨੂੰ ਯਕੀਨੀ ਬਣਾਵੇਗਾ। ਮੌਜੂਦਾ ਤਨਖਾਹ ਸੀਮਾ 15,000 ਰੁਪਏ ਹੈ, ਜੋ 2014 ਵਿੱਚ 6,500 ਰੁਪਏ ਤੋਂ ਵਧਾ ਕੇ ਕੀਤੀ ਗਈ ਸੀ। ਪਿਛਲੇ 10 ਸਾਲਾਂ ਦੇ ਮਹਿੰਗਾਈ ਵਾਧੇ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਸੀਮਾ ਨੂੰ ਵਧਾਉਣ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ।
EPFO ਮੀਟਿੰਗ ’ਚ ਹਮੇਤਰੀ
ਹਾਲ ਹੀ ਵਿੱਚ EPFO ਦੀ ਕੇਂਦਰੀ ਟਰੱਸਟੀ ਬੋਰਡ (CBT) ਦੀ ਮੀਟਿੰਗ ਦੌਰਾਨ ਮੂਲ ਤਨਖਾਹ ਵਧਾਉਣ ’ਤੇ ਚਰਚਾ ਹੋਈ, ਜਿੱਥੇ ਜ਼ਿਆਦਾਤਰ ਮੈਂਬਰਾਂ ਨੇ ਇਸ ਕਦਮ ਲਈ ਸਹਿਮਤੀ ਦਿੱਤੀ। ਵਰਤਮਾਨ ਮੂਲ ਤਨਖਾਹ ਵਿੱਚੋਂ 12% ਕਰਮਚਾਰੀ ਅਤੇ ਕੰਪਨੀ ਵੱਲੋਂ ਯੋਗਦਾਨ ਦੇ ਤੌਰ ’ਤੇ ਕੱਟਿਆ ਜਾਂਦਾ ਹੈ, ਜਿਸ ਵਿੱਚ 8.33% ਪੈਨਸ਼ਨ ਫੰਡ ਅਤੇ 3.67% PF ਵਿੱਚ ਜਮ੍ਹਾ ਹੁੰਦਾ ਹੈ।
ESIC ਸੀਮਾ ਵਧਾਉਣ ’ਤੇ ਵੀ ਵਿਚਾਰ
ESIC ਦੇ ਤਹਿਤ ਮੌਜੂਦਾ ਗ੍ਰਾਸ ਸੈਲਰੀ ਸੀਮਾ 21,000 ਰੁਪਏ ਹੈ। ਇਸ ਵਿੱਚ 1.75% ਕਰਮਚਾਰੀ ਅਤੇ 4.75% ਕੰਪਨੀ ਵੱਲੋਂ ਯੋਗਦਾਨ ਦਿੱਤਾ ਜਾਂਦਾ ਹੈ। ਸਰਕਾਰ ਹੁਣ ESIC ਗ੍ਰਾਸ ਸੈਲਰੀ ਸੀਮਾ ਵਿੱਚ ਵਾਧੇ ’ਤੇ ਵੀ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ।
ਅਗਲੀ ਮੀਟਿੰਗਾਂ ’ਚ ਹੋਵੇਗਾ ਫੈਸਲਾ
ਕਿਰਤ ਤੇ ਰੋਜ਼ਗਾਰ ਮੰਤਰਾਲੇ ਦੇ ਸੂਤਰਾਂ ਅਨੁਸਾਰ, ਮੂਲ ਤਨਖਾਹ ਅਤੇ ESIC ਗ੍ਰਾਸ ਸੈਲਰੀ ਸੀਮਾ ਵਧਾਉਣ ’ਤੇ ਅੰਤਿਮ ਫੈਸਲਾ ਅਗਲੀ ਮੀਟਿੰਗਾਂ ’ਚ ਲਿਆ ਜਾ ਸਕਦਾ ਹੈ। ਇਹ ਫੈਸਲਾ ਕਰਮਚਾਰੀਆਂ ਨੂੰ ਮਹੱਤਵਪੂਰਨ ਆਰਥਿਕ ਸਹਾਰਾ ਪ੍ਰਦਾਨ ਕਰੇਗਾ।