ਚੰਡੀਗੜ੍ਹ ‘ਚ ਬਿਜਲੀ ਖ਼ਪਤਕਾਰਾਂ ਲਈ ਨਵੀਆਂ ਦਰਾਂ ਲਾਗੂ ਹੋ ਗਈਆਂ ਹਨ। ਸੰਯੁਕਤ ਬਿਜਲੀ ਰੈਗੂਲੇਟਰੀ ਕਮਿਸ਼ਨ (JERC) ਨੇ ਵਿੱਤੀ ਸਾਲ 2024-25 ਲਈ 9.4% ਦਾ ਵਾਧਾ ਮੰਜੂਰ ਕੀਤਾ ਹੈ। ਇਹ ਵਾਧਾ 1 ਅਗਸਤ ਤੋਂ ਲਾਗੂ ਹੋਇਆ ਹੈ। ਪ੍ਰਸ਼ਾਸਨ ਵੱਲੋਂ 19.44% ਦੇ ਵਾਧੇ ਦੀ ਮੰਗ ਕੀਤੀ ਗਈ ਸੀ, ਪਰ ਕਮਿਸ਼ਨ ਨੇ 9.4% ਤੱਕ ਸੀਮਤ ਵਾਧੇ ਨੂੰ ਹੀ ਮਨਜ਼ੂਰੀ ਦਿੱਤੀ।
ਨਵੀਆਂ ਬਿਜਲੀ ਦਰਾਂ (ਘਰੇਲੂ ਖ਼ਪਤਕਾਰਾਂ ਲਈ)
ਯੂਨਿਟ |
ਦਰ (ਰੁਪਏ ਪ੍ਰਤੀ ਯੂਨਿਟ) |
0-150 |
2.75 |
151-400 |
4.80 |
400 ਤੋਂ ਵੱਧ |
5.40 |
ਐੱਚ. ਟੀ. ਘਰੇਲੂ |
4.90 |
ਵਪਾਰਕ ਖ਼ਪਤਕਾਰਾਂ ਲਈ ਨਵੀਆਂ ਦਰਾਂ
ਯੂਨਿਟ |
ਦਰ (ਰੁਪਏ ਪ੍ਰਤੀ ਯੂਨਿਟ) |
0-150 (ਸਿੰਗਲ ਫੇਜ਼) |
4.50 |
0-150 (3 ਪੜਾਅ) |
4.50 |
151-400 |
4.70 |
400 ਤੋਂ ਵੱਧ |
5.90 |
ਐੱਚ. ਟੀ. |
4.65 |
ਉਦਯੋਗ ਅਤੇ ਖੇਤੀਬਾੜੀ ਲਈ ਦਰਾਂ
ਸ਼੍ਰੇਣੀ |
ਦਰ (ਰੁਪਏ ਪ੍ਰਤੀ ਯੂਨਿਟ) |
ਵੱਡੇ ਉਦਯੋਗ (240) |
4.35 |
ਮੱਧਮ (240) |
4.50 |
ਛੋਟੇ (50) |
4.50 |
ਖੇਤੀਬਾੜੀ |
2.85 |
ਪੰਜਾਬ ਤੇ ਹਰਿਆਣਾ ਨਾਲੋਂ ਸਸਤੀ ਬਿਜਲੀ
ਚੰਡੀਗੜ੍ਹ ਦੀਆਂ ਬਿਜਲੀ ਦਰਾਂ ਅਜੇ ਵੀ ਪੰਜਾਬ ਅਤੇ ਹਰਿਆਣਾ ਨਾਲੋਂ ਘੱਟ ਹਨ। ਜਿੱਥੇ ਘਰੇਲੂ ਯੂਨਿਟ ਲਈ ਦਰ 7.75 ਰੁਪਏ ਹੈ, ਉੱਥੇ ਚੰਡੀਗੜ੍ਹ ‘ਚ 5.40 ਰੁਪਏ ਹੈ। ਵਪਾਰਕ ਖੇਤਰ ਵਿੱਚ ਵੀ ਚੰਡੀਗੜ੍ਹ ਦੀਆਂ ਦਰਾਂ ਹੋਰ ਰਾਜਾਂ ਦੇ ਮੁਕਾਬਲੇ ਘੱਟ ਰਹਿਣਗੀਆਂ।