ਮਾਘੀ ਮੌਕੇ ਸ੍ਰੀ ਮੁਕਤਸਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖ਼ਬਰ: ਰੂਟ ਪਲਾਨ ਅਤੇ ਐਡਵਾਈਜ਼ਰੀ ਜਾਰੀ
ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਦੇ ਪਵਿੱਤਰ ਅਤੇ ਇਤਿਹਾਸਕ ਮੇਲੇ ਮੌਕੇ ਚਾਲੀ ਮੁਕਤਿਆਂ ਦੀ ਯਾਦ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ, ਸਿਆਸੀ ਹਸਤੀਆਂ ਅਤੇ ਉੱਚ ਅਫਸਰ ਹਾਜ਼ਰੀ ਭਰਦੇ ਹਨ। ਮੇਲੇ ਦੀ ਮਹੱਤਤਾ ਨੂੰ ਦੇਖਦੇ ਹੋਏ ਟ੍ਰੈਫਿਕ ਤੇ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਜ਼ਿਲ੍ਹਾ ਪੁਲਸ ਨੇ ਵਿਸ਼ੇਸ਼ ਰੂਟ ਪਲਾਨ ਤਿਆਰ ਕੀਤਾ ਹੈ।
ਸ੍ਰੀ ਮੁਕਤਸਰ ਸਾਹਿਬ ਦੇ ਸੀਨੀਅਰ ਕਪਤਾਨ ਪੁਲਸ ਤੁਸ਼ਾਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਅਧੀਨ, ਸ਼ਰਧਾਲੂਆਂ ਲਈ ਹੇਠ ਲਿਖੇ ਥਾਵਾਂ ’ਤੇ ਛੇ ਆਰਜੀ ਬੱਸ ਸਟੈਂਡ ਤਿਆਰ ਕੀਤੇ ਗਏ ਹਨ:
- ਕੋਟਕਪੂਰਾ ਰੋਡ: ਨਵੀਂ ਬਣ ਰਹੀ ਕਾਲੋਨੀ, ਦੇਸ਼ ਭਗਤ ਡੈਂਟਲ ਕਾਲਜ ਦੇ ਸਾਹਮਣੇ।
- ਬਠਿੰਡਾ ਰੋਡ: ਹਰਿਆਲੀ ਪੈਟਰੋਲ ਪੰਪ, ਬਠਿੰਡਾ ਰੋਡ।
- ਮਲੋਟ ਰੋਡ: ਰਾਧਾ ਸੁਆਮੀ ਡੇਰੇ ਦੇ ਸਾਹਮਣੇ, ਮਲੋਟ ਰੋਡ।
- ਅਬੋਹਰ/ਪੰਨੀਵਾਲਾ ਰੋਡ: ਅਬੋਹਰ ਰੋਡ ਬਾਈਪਾਸ ਚੌਂਕ।
- ਜਲਾਲਾਬਾਦ ਰੋਡ: ਭਾਈ ਮਹਾਂ ਸਿੰਘ ਯਾਦਗਾਰੀ ਗੇਟ ਦੇ ਨੇੜੇ।
- ਫਿਰੋਜ਼ਪੁਰ ਰੋਡ: ਮਾਡਲ ਟਾਊਨ ਦੇ ਪਾਸੇ, ਸਟੇਡੀਅਮ ਦੇ ਸਾਹਮਣੇ।
ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਰਧਾਲੂਆਂ ਨੂੰ ਮੇਲੇ ਮੌਕੇ ਨਿਰਧਾਰਿਤ ਰੂਟ ਪਲਾਨ ਦੀ ਪਾਲਣਾ ਕਰਨ ਅਤੇ ਵਾਹਨਾਂ ਦੀ ਪਾਰਕਿੰਗ ਸਿਰਫ਼ ਨਿਰਧਾਰਿਤ ਥਾਵਾਂ ’ਤੇ ਕਰਨ ਦੀ ਅਪੀਲ ਕੀਤੀ ਹੈ। ਇਹ ਕਦਮ ਸ਼ਰਧਾਲੂਆਂ ਦੀ ਸੁਵਿਧਾ ਤੇ ਮੇਲੇ ਦੀ ਸਫਲਤਾ ਲਈ ਉਠਾਇਆ ਗਿਆ ਹੈ।
ਮੇਲੇ ਦੌਰਾਨ ਸੁਰੱਖਿਆ ਦੇ ਪੱਕੇ ਇੰਤਜ਼ਾਮ ਕੀਤੇ ਗਏ ਹਨ ਤਾਂ ਜੋ ਅਮਨ ਕਾਨੂੰਨ ਨੂੰ ਬਰਕਰਾਰ ਰੱਖਿਆ ਜਾ ਸਕੇ। ਸ਼ਰਧਾਲੂਆਂ ਨੂੰ ਪ੍ਰਸ਼ਾਸਨ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ।