ਸੋਨੇ ਦੀ ਕੀਮਤ ‘ਚ ਵੱਡਾ ਉਛਾਲ, ਟਰੰਪ ਟੈਰਿਫ ਕਾਰਨ ਬਣਿਆ ਨਵਾਂ ਰਿਕਾਰਡ ਬਣਿਆ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਜਵਾਬੀ ਡਿਊਟੀ ਲਗਾਉਣ ਕਾਰਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ੀ ਆਈ। ਕੌਮਾਂਤਰੀ ਬਾਜ਼ਾਰ ‘ਚ ਸੋਨਾ ਨਵੇਂ ਉੱਚ ਪੱਧਰ ‘ਤੇ ਪਹੁੰਚ ਗਿਆ, ਜਦਕਿ ਚਾਂਦੀ ਦੀ ਕੀਮਤ ‘ਚ ਵੀ ਉਤਾਰ-ਚੜਾਅ ਦੇਖਣ ਨੂੰ ਮਿਲਿਆ। ਘਰੇਲੂ ਬਾਜ਼ਾਰ ‘ਚ ਵੀ 3 ਅਪ੍ਰੈਲ ਨੂੰ ਵਪਾਰ ਦੀ ਸ਼ੁਰੂਆਤ ਤਗੜੀ ਹੋਈ, ਜਿਸ ਦੌਰਾਨ ਸੋਨੇ ਦੀ ਕੀਮਤ 91,350 ਰੁਪਏ ਅਤੇ ਚਾਂਦੀ ਦੀ 98,550 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਵਧ ਗਈ।
ਅੰਤਰਰਾਸ਼ਟਰੀ ਬਾਜ਼ਾਰ ‘ਚ ਸੋਨੇ ਦੀ ਨਵੀਂ ਉਚਾਈ
ਕਾਮੈਕਸ ‘ਚ ਸੋਨਾ 3,196.60 ਡਾਲਰ ਪ੍ਰਤੀ ਔਂਸ ‘ਤੇ ਖੁੱਲ੍ਹਿਆ, ਜੋ ਪਿਛਲੀ 3,166.20 ਡਾਲਰ ਦੀ ਬੰਦ ਕੀਮਤ ਤੋਂ ਵੱਧ ਸੀ। ਖ਼ਬਰ ਲਿਖਣ ਤੱਕ ਇਹ 3,173.50 ਡਾਲਰ ‘ਤੇ ਵਪਾਰ ਕਰ ਰਿਹਾ ਸੀ। ਦੂਜੇ ਪਾਸੇ, ਚਾਂਦੀ 34.95 ਡਾਲਰ ‘ਤੇ ਖੁੱਲ੍ਹੀ, ਪਰ ਗਿਰਾਵਟ ਨਾਲ 33.92 ਡਾਲਰ ਪ੍ਰਤੀ ਔਂਸ ‘ਤੇ ਆ ਗਈ।
ਪ੍ਰਮਾਣਿਤ ਸੋਨਾ ਹੀ ਖਰੀਦੋ
BIS ਹਾਲਮਾਰਕ ਵਾਲਾ ਸੋਨਾ ਹੀ ਖਰੀਦੋ, ਜੋ 6 ਅੰਕਾਂ ਦੇ HUID ਕੋਡ ਨਾਲ ਆਉਂਦਾ ਹੈ। ਇਹ ਨੰਬਰ ਸੋਨੇ ਦੀ ਸ਼ੁੱਧਤਾ ਦੀ ਗਰੰਟੀ ਦਿੰਦਾ ਹੈ।