ਡੇਰਾ ਬਿਆਸ ਜਾਣ ਵਾਲੀ ਸੰਗਤ ਲਈ ਵੱਡੀ ਖ਼ੁਸ਼ਖ਼ਬਰੀ, ਰੇਲ ਵਿਭਾਗ ਵੱਲੋਂ ਸਪੈਸ਼ਲ ਗੱਡੀ ਚਲਾਉਣ ਦਾ ਐਲਾਨ
ਡੇਰਾ ਬਿਆਸ ਵਿਖੇ ਐਤਵਾਰ, 23 ਮਾਰਚ ਨੂੰ ਹੋਣ ਵਾਲੇ ਸਤਿਸੰਗ ਦੌਰਾਨ ਯਾਤਰੀਆਂ ਦੀ ਆਵਾਜਾਈ ਨੂੰ ਸੁਗਮ ਬਣਾਉਣ ਲਈ ਰੇਲ ਵਿਭਾਗ ਵੱਲੋਂ ਸਹਾਰਨਪੁਰ-ਬਿਆਸ ਵਿਚਾਲੇ ਇਕ ਜੋੜੀ ਸਪੈਸ਼ਲ ਰੇਲਗੱਡੀ ਚਲਾਉਣ ਦਾ ਫੈਸਲਾ ਲਿਆ ਗਿਆ ਹੈ।
ਸਫ਼ਰ ਦਾ ਵੇਰਵਾ:
- ਸਹਾਰਨਪੁਰ ਤੋਂ ਬਿਆਸ: ਗੱਡੀ ਨੰਬਰ 04565, 21 ਮਾਰਚ, ਰਾਤ 8:50 ਵਜੇ ਰਵਾਨਾ, 2:15 ਵਜੇ ਤੜਕੇ ਬਿਆਸ ਪਹੁੰਚੇਗੀ।
- ਬਿਆਸ ਤੋਂ ਸਹਾਰਨਪੁਰ ਵਾਪਸੀ: ਗੱਡੀ ਨੰਬਰ 04566, 23 ਮਾਰਚ, ਸ਼ਾਮ 3:00 ਵਜੇ ਰਵਾਨਾ, 8:20 ਵਜੇ ਰਾਤ ਸਹਾਰਨਪੁਰ ਪਹੁੰਚੇਗੀ।
ਇਨ੍ਹਾਂ ਰੇਲਗੱਡੀਆਂ ਦੇ ਦੋਹੀਂ ਪਾਸਿਆਂ ਸਟਾਪੇਜ਼ ਯਮੁਨਾਨਗਰ-ਜਗਾਧਰੀ, ਜਗਾਧਰੀ ਵਰਕਸ਼ਾਪ, ਅੰਬਾਲਾ ਕੈਂਟ, ਲੁਧਿਆਣਾ ਅਤੇ ਜਲੰਧਰ ਸਿਟੀ ਸਟੇਸ਼ਨਾਂ ’ਤੇ ਹੋਣਗੇ।