ਡੇਰਾ ਬਿਆਸ ਦੀ ਸੰਗਤ ਲਈ ਵੱਡੀ ਖੁਸ਼ਖਬਰੀ, 18 ਮਈ ਦਾ ਸਤਸੰਗ ਭੰਡਾਰਾ ਹੁਣ ਤੈਅ ਮਿਤੀ ਤੇ ਹੀ ਹੋਵੇਗਾ
ਡੇਰਾ ਬਿਆਸ ਦੀ ਸੰਗਤ ਲਈ ਇੱਕ ਸੁਖਦ ਸੁਨੇਹਾ ਸਾਹਮਣੇ ਆਇਆ ਹੈ। ਪਹਿਲਾਂ ਭਾਰਤ-ਪਾਕਿਸਤਾਨ ਤਣਾਅ ਦੇ ਮੱਦੇਨਜ਼ਰ 11 ਅਤੇ 18 ਮਈ ਦੇ ਸਤਸੰਗ ਭੰਡਾਰੇ ਰੱਦ ਕਰ ਦਿੱਤੇ ਗਏ ਸਨ, ਪਰ ਹੁਣ ਹਾਲਾਤ ਠੀਕ ਹੋਣ ਉਪਰੰਤ 18 ਮਈ ਵਾਲਾ ਭੰਡਾਰਾ ਮੁੜ ਬਹਾਲ ਕਰ ਦਿੱਤਾ ਗਿਆ ਹੈ।
ਇਸ ਸੰਬੰਧੀ ਡੇਰਾ ਬਿਆਸ ਦੇ ਸੈਕਟਰੀ ਡੀ.ਕੇ. ਸੀਕਰੀ ਵੱਲੋਂ ਨਵਾਂ ਨੋਟੀਫਿਕੇਸ਼ਨ ਜਾਰੀ ਕਰਕੇ ਸਾਰੇ ਇੰਚਾਰਜਾਂ ਅਤੇ ਸੰਗਤ ਨੂੰ ਸੂਚਿਤ ਕੀਤਾ ਗਿਆ ਹੈ ਕਿ 18 ਮਈ ਦਾ ਸਤਸੰਗ ਭੰਡਾਰਾ ਤੈਅ ਸਮੇਂ ਤੇ ਹੋਵੇਗਾ।
ਇਸਦੇ ਨਾਲ ਹੀ, 16 ਅਤੇ 17 ਮਈ ਨੂੰ ਡੇਰਾ ਬਿਆਸ ਵਿਚ ਸਵਾਲ-ਜਵਾਬ ਸੈਸ਼ਨ ਅਤੇ 17 ਮਈ ਨੂੰ ਕਾਰ ਦਰਸ਼ਨ ਵੀ ਯਥਾਵਤ ਕਰਵਾਏ ਜਾਣਗੇ।
ਇਹ ਫੈਸਲਾ ਡੇਰਾ ਬਿਆਸ ਦੇ ਪ੍ਰਮੁੱਖ ਬਾਬਾ ਗੁਰਿੰਦਰ ਸਿੰਘ ਢਿੱਲੋ ਅਤੇ ਹਜ਼ੂਰ ਜਸਦੀਪ ਸਿੰਘ ਗਿੱਲ ਵੱਲੋਂ ਕਮੇਟੀ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਲਿਆ ਗਿਆ ਹੈ।