ਮੋਦੀ ਸਰਕਾਰ ਵੱਲੋਂ ਪੰਜਾਬ ਨੂੰ ਵੱਡਾ ਤੋਹਫ਼ਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਪੰਜਾਬ ਅਤੇ ਹਰਿਆਣਾ ਲਈ ਇੱਕ ਮਹੱਤਵਪੂਰਨ ਢਾਂਚਾਗਤ ਪ੍ਰਾਜੈਕਟ ਨੂੰ ਹਰੀ ਝੰਡੀ ਦੇ ਦਿੱਤੀ ਹੈ। ਕੈਬਨਿਟ ਨੇ 1,878.31 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ 19.2 ਕਿਲੋਮੀਟਰ ਲੰਬੇ ਜ਼ੀਰਕਪੁਰ 6-ਲੇਨ ਬਾਈਪਾਸ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਪ੍ਰਾਜੈਕਟ ਦੀਆਂ ਮੁੱਖ ਖਾਸੀਤਾਂ:

  • ਇਹ ਬਾਈਪਾਸ ਐਨਐਚ-7 (ਜ਼ੀਰਕਪੁਰ-ਪਟਿਆਲਾ) ਤੋਂ ਸ਼ੁਰੂ ਹੋ ਕੇ ਐਨਐਚ-5 (ਜ਼ੀਰਕਪੁਰ-ਪਰਵਾਣੂ) ਤੱਕ ਖ਼ਤਮ ਹੋਏਗਾ।

  • ਇਸ ਰਾਹੀਂ ਪਟਿਆਲਾ, ਦਿੱਲੀ, ਮੋਹਾਲੀ ਏਅਰੋਸਿਟੀ ਤੋਂ ਆਉਣ-ਜਾਣ ਵਾਲਾ ਟ੍ਰੈਫਿਕ ਜ਼ੀਰਕਪੁਰ ਤੋਂ ਡਾਇਵਰਟ ਹੋਵੇਗਾ।

  • ਹਿਮਾਚਲ ਪ੍ਰਦੇਸ਼ ਨਾਲ ਸਿੱਧਾ ਸੰਪਰਕ ਹੋਏਗਾ ਅਤੇ ਜ਼ੀਰਕਪੁਰ-ਪੰਚਕੂਲਾ ’ਚ ਭੀੜ ਘੱਟ ਹੋਏਗੀ।

  • ਛੱਤ ਪਿੰਡ ਤੋਂ ਚੰਡੀਮੰਦਰ ਤੱਕ ਇਹ ਬਾਈਪਾਸ ਤਿੰਨ-ਲੈਵਲ ਇੰਟਰਚੇਂਜ, ਓਵਰਪਾਸ, ਅੰਡਰਪਾਸ ਨਾਲ ਲੈਸ ਹੋਵੇਗਾ।

  • ਸਿਗਨਲ ਮੁਕਤ ਯਾਤਰਾ ਅਤੇ ਨੈਸ਼ਨਲ ਹਾਈਵੇਅ ਟ੍ਰੈਫਿਕ ਨੂੰ ਰੀ-ਰੂਟ ਕਰਨ ਵਾਲਾ ਇਹ ਰਸਤਾ ਰਿੰਗ ਰੋਡ ਦਾ ਹਿੱਸਾ ਵੀ ਹੋਏਗਾ।

ਹੋਰ ਪ੍ਰੋਜੈਕਟ:

  • ਆਂਧਰਾ ਤੇ ਤਾਮਿਲਨਾਡੂ ’ਚ 104 ਕਿਮੀ ਰੇਲਵੇ ਰੂਟ ਡਬਲਿੰਗ, ਲਾਗਤ ₹1,332 ਕਰੋੜ।

  • ਖੇਤੀਬਾੜੀ ਸਿੰਚਾਈ ਯੋਜਨਾ ਨੂੰ ਵੀ ਮਨਜ਼ੂਰੀ – ₹1,600 ਕਰੋੜ ਨਾਲ ਜਲ ਪ੍ਰਬੰਧਨ ਦੀ ਆਧੁਨਿਕਤਾ।

ਇਹ ਸਾਰੇ ਫੈਸਲੇ 2025-26 ਦੀ ਵਿਕਾਸ ਰਣਨੀਤੀ ਹੇਠ ਲਏ ਗਏ ਹਨ। ਜ਼ੀਰਕਪੁਰ ਬਾਈਪਾਸ ਦੇ ਬਣਨ ਨਾਲ ਚੰਡੀਗੜ੍ਹ ਟ੍ਰਾਇ-ਸਿਟੀ ਅਤੇ ਆਲੇ ਦੁਆਲੇ ਦੇ ਇਲਾਕਿਆਂ ਨੂੰ ਵੱਡਾ ਰਾਹਤ ਮਿਲੇਗੀ।

Leave a Reply

Your email address will not be published. Required fields are marked *