ਪੰਜਾਬ ਪੁਲਸ ਵੱਲੋਂ ਵੱਡਾ ਡਰੱਗ ਨੈੱਟਵਰਕ ਬੇਨਕਾਬ, 10 ਕਿੱਲੋ ਹੈਰੋਇਨ ਸਮੇਤ 4 ਤਸਕਰ ਗ੍ਰਿਫ਼ਤਾਰ
ਜਲੰਧਰ: ਬੀਤੇ ਦਿਨ ਸੀਆਈਏ ਸਟਾਫ਼ ਨੇ ਜਲੰਧਰ ਦੇ ਪਾਸ਼ ਇਲਾਕੇ ਗ੍ਰੀਨ ਪਾਰਕ ਵਿੱਚ 1 ਕਿੱਲੋ ਹੈਰੋਇਨ ਅਤੇ 4 ਲੱਖ ਰੁਪਏ ਡਰੱਗ ਮਨੀ ਸਮੇਤ ਇੱਕ ਬੜੇ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸੇ ਦੌਰਾਨ, ਅੱਜ ਫਿਰੋਜ਼ਪੁਰ ਤੋਂ ਹੋਰ 4 ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਪੁਲਸ ਨੇ 10 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਇਸ ਦੀ ਪੁਸ਼ਟੀ ਕੀਤੀ ਹੈ।
9 ਸਤੰਬਰ ਨੂੰ ਫਿਰੋਜ਼ਪੁਰ ਦੇ ਪਿੰਡ ਭੰਗੋਵਾਲਾ ਦੇ ਰਹਿਣ ਵਾਲੇ ਤਸਕਰ ਛਿੰਦਾ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਮੁਲਜ਼ਮ ਦੀ ਸੂਚਨਾ ‘ਤੇ ਫਿਰੋਜ਼ਪੁਰ ਵਾਸੀ ਹਰਜਿੰਦਰ ਪਾਲ, ਵੀਰ ਸਿੰਘ, ਸੁਰਮੁੱਖ ਸਿੰਘ ਅਤੇ ਮਲੂਕ ਸਿੰਘ ਨੂੰ ਵੀ ਦਬੋਚਿਆ ਗਿਆ। ਮੁਲਜ਼ਮਾਂ ਤੋਂ ਕੁੱਲ 11 ਕਿੱਲੋ ਹੈਰੋਇਨ ਬਰਾਮਦ ਹੋ ਚੁੱਕੀ ਹੈ।
ਪੁਲਸ ਨੇ ਸੂਚਨਾ ਦੇ ਆਧਾਰ ’ਤੇ ਛਿੰਦਾ ਸਿੰਘ ਨੂੰ ਕਾਬੂ ਕਰਕੇ 1 ਕਿੱਲੋ ਹੈਰੋਇਨ ਅਤੇ 4 ਲੱਖ ਰੁਪਏ ਜ਼ਬਤ ਕੀਤੇ ਸਨ। ਮਾਮਲੇ ਦੀ ਜਾਂਚ ਜਾਰੀ ਹੈ, ਅਤੇ ਮੁਲਜ਼ਮਾਂ ਨੂੰ ਜਲਦੀ ਕੋਰਟ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ।