ਵੱਡਾ ਐਲਾਨ: ਇਕ ਕਰੋੜ ਡਿਲਿਵਰੀ ਬੁਆਏਜ਼ ਨੂੰ ਮਿਲੇਗਾ ਸਿਹਤ ਬੀਮਾ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ 2025 ਦੌਰਾਨ ਇਕ ਕਰੋੜ ਗਿਗ ਵਰਕਰਾਂ (ਡਿਲਿਵਰੀ ਬੁਆਏਜ਼) ਲਈ ਸਿਹਤ ਬੀਮੇ ਦਾ ਐਲਾਨ ਕੀਤਾ। ਸਵਿਗੀ, ਜੋਮੈਟੋ, ਜੈਪਟੋ, ਬਿਗਬਾਸਕੇਟ ਵਰਗੇ ਆਨਲਾਈਨ ਪਲੇਟਫਾਰਮਾਂ ‘ਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਹੁਣ ਪਛਾਣ (ID) ਕਾਰਡ ਜਾਰੀ ਹੋਣਗੇ।
ਸਰਕਾਰ ਇਕ ਕਰੋੜ ਡਿਲਿਵਰੀ ਵਰਕਰਾਂ ਨੂੰ “ਪੀ.ਐੱਮ. ਜਨ ਅਰੋਗਿਆ ਯੋਜਨਾ” (PM-JAY) ਤਹਿਤ ਸਿਹਤ ਸੇਵਾਵਾਂ ਪ੍ਰਦਾਨ ਕਰੇਗੀ। ਇਸ ਲਈ e-Shram ਪੋਰਟਲ ‘ਤੇ ਰਜਿਸਟ੍ਰੇਸ਼ਨ ਕੀਤਾ ਜਾਵੇਗਾ, ਤਾਂ ਜੋ ਗਿਗ ਵਰਕਰਾਂ ਨੂੰ ਸੁਵਿਧਾਵਾਂ ਦਾ ਲਾਭ ਮਿਲ ਸਕੇ।
ਨੀਤੀ ਆਯੋਗ ਮੁਤਾਬਕ, ਗਿਗ ਵਰਕਰ ਉਹ ਹਨ, ਜੋ ਰਵਾਇਤੀ ਨੌਕਰੀ ਪ੍ਰਣਾਲੀ ਤੋਂ ਬਾਹਰ ਕੰਮ ਕਰਦੇ ਹਨ। ਇਹ ਪਲੇਟਫਾਰਮ ਅਤੇ ਗੈਰ-ਪਲੇਟਫਾਰਮ ਵਰਕਰਾਂ ਵਿੱਚ ਵੰਡੀਦੇ ਹਨ। ਬਜਟ 2025 ‘ਚ ਇਸ ਸੈਕਟਰ ‘ਚ ਕਰਮਚਾਰੀਆਂ ਲਈ ਵੱਡੀ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ।