ਮਾਨ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਖ਼ਿਲਾਫ਼ ਵੱਡਾ ਐਕਸ਼ਨ: MLA ਰਮਨ ਅਰੋੜਾ ‘ਤੇ ਹੋਈ Raid
ਪੰਜਾਬ ਦੀ ਮਾਨ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੁੱਧ ਸਭ ਤੋਂ ਵੱਡੀ ਕਾਰਵਾਈ ਕਰਦਿਆਂ ਆਪਣੇ ਹੀ ਵਿਧਾਇਕ ਰਮਨ ਅਰੋੜਾ ਵਿਰੁੱਧ ਤਿੱਖੀ ਕਾਰਵਾਈ ਕੀਤੀ ਹੈ। ਰਮਨ ਅਰੋੜਾ, ਜੋ ਕਿ ਜਲੰਧਰ ਤੋਂ ਵਿਧਾਇਕ ਹਨ, ਉਨ੍ਹਾਂ ਦੇ ਘਰ ਤੇ ਸਰਕਾਰੀ ਏਜੰਸੀਆਂ ਵੱਲੋਂ ਛਾਪੇਮਾਰੀ ਕੀਤੀ ਗਈ।
ਇਹ ਕਾਰਵਾਈ ਇੱਕ ਭ੍ਰਿਸ਼ਟਾਚਾਰ ਮਾਮਲੇ ਸਬੰਧੀ ਕੀਤੀ ਗਈ, ਜਿਸ ‘ਚ ਰਮਨ ਅਰੋੜਾ ਉੱਤੇ ਦੋਸ਼ ਹੈ ਕਿ ਉਹ ਜਲੰਧਰ ਨਗਰ ਨਿਗਮ ਦੇ ਕੁਝ ਅਧਿਕਾਰੀਆਂ ਦੇ ਮਿਲੀਭੁਗਤ ਨਾਲ ਮਾਸੂਮ ਲੋਕਾਂ ਨੂੰ ਝੂਠੇ ਨੋਟਿਸ ਭੇਜ ਕੇ ਡਰਾਉਂਦਾ ਸੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਨੋਟਿਸ ਹਟਾਉਣ ਦੇ ਬਦਲੇ ਉਹ ਲੋਕਾਂ ਤੋਂ ਰਿਸ਼ਵਤ ਲੈਂਦਾ ਸੀ।
ਸੂਤਰਾਂ ਦੇ ਅਨੁਸਾਰ, ਇਸ ਮਾਮਲੇ ਦੀ ਜਾਂਚ ਕਾਫੀ ਸਮੇਂ ਤੋਂ ਚੱਲ ਰਹੀ ਸੀ ਅਤੇ ਸਰਕਾਰ ਨੇ ਸਖ਼ਤ ਰੁਖ ਅਪਣਾਉਂਦਿਆਂ ਕਿਸੇ ਵੀ ਰਿਆਯਤ ਤੋਂ ਇਨਕਾਰ ਕਰ ਦਿੱਤਾ।
ਇਸ ਕਾਰਵਾਈ ਨੇ ਇੱਕ ਵਾਰ ਫਿਰ ਭ੍ਰਿਸ਼ਟਾਚਾਰ ਖ਼ਿਲਾਫ਼ ਮਾਨ ਸਰਕਾਰ ਦੇ ਇਰਾਦਿਆਂ ਨੂੰ ਸਾਫ਼ ਕਰ ਦਿੱਤਾ ਹੈ।
ਹਾਲਾਂਕਿ ਰਮਨ ਅਰੋੜਾ ਵੱਲੋਂ ਹੁਣ ਤੱਕ ਕੋਈ ਸਰਵਜਨਕ ਬਿਆਨ ਨਹੀਂ ਆਇਆ, ਪਰ ਜਾਂਚ ਜਾਰੀ ਹੈ ਅਤੇ ਹੋਰ ਅਧਿਕਾਰਿਕ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।