ਬਠਿੰਡਾ: ਏਅਰ ਫੋਰਸ ਸਟੇਸ਼ਨ ਨੇੜੇ ਦੋ ਧਮਾਕੇ, ਜ਼ਿਲ੍ਹੇ ‘ਚ ਰੈੱਡ ਅਲਰਟ ਜਾਰੀ

ਸ਼ਨੀਵਾਰ ਸਵੇਰੇ ਬਠਿੰਡਾ ਦੇ ਏਅਰ ਫੋਰਸ ਸਟੇਸ਼ਨ ਨੇੜੇ ਹੋਏ ਦੋ ਜ਼ੋਰਦਾਰ ਧਮਾਕਿਆਂ ਨੇ ਸਾਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਧਮਾਕਿਆਂ ਦੀ ਆਵਾਜ਼ ਇੰਨੀ ਉੱਚੀ ਸੀ ਕਿ ਨੇੜਲੇ ਇਲਾਕਿਆਂ ਦੇ ਰਹਿਣ ਵਾਲੇ ਲੋਕ ਘਬਰਾਅ ਦੇ ਮਾਰੇ ਘਰਾਂ ਤੋਂ ਬਾਹਰ ਨਿਕਲ ਆਏ।

ਜਿਵੇਂ ਹੀ ਘਟਨਾ ਦੀ ਸੂਚਨਾ ਮਿਲੀ, ਫ਼ੌਜ ਨੇ ਤੁਰੰਤ ਸਾਰੇ ਗੇਟ ਬੰਦ ਕਰ ਕੇ ਸੁਰੱਖਿਆ ਪ੍ਰਬੰਧ ਕਸ ਲਈ। ਪੁਲਸ ਟੀਮ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ। ਗਵਾਹਾਂ ਦੇ ਬੁਤਾਬਕ, ਇਨ੍ਹਾਂ ਧਮਾਕਿਆਂ ਤੋਂ ਬਾਅਦ ਸਾਇਰਨ ਵੀ ਵੱਜਣ ਲੱਗ ਪਏ।

ਇਲਾਕੇ ‘ਚ ਸੁਰੱਖਿਆ ਪ੍ਰਬੰਧ ਚੁਸਤ,
ਫ਼ੌਜ ਅਤੇ ਸਿਵਲ ਪ੍ਰਸ਼ਾਸਨ ਨੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ ਅਤੇ ਹਰ ਕਿਸੇ ਸ਼ੱਕੀ ਗਤੀਵਿਧੀ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਵੱਲੋਂ ਬਠਿੰਡਾ ਜ਼ਿਲ੍ਹੇ ‘ਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਬਿਨਾਂ ਜ਼ਰੂਰੀ ਕਾਰਜ ਘਰ ਤੋਂ ਬਾਹਰ ਨਾ ਨਿਕਲਣ ਅਤੇ ਆਪਣੇ ਤਹਿ-ਤਹਿ ਸਾਵਧਾਨ ਰਹਿਣ।

ਵੀਰਵਾਰ ਨੂੰ ਵੀ ਹੋਏ ਸਨ ਧਮਾਕੇ,
ਇਸ ਤੋਂ ਪਹਿਲਾਂ ਵੀਰਵਾਰ ਰਾਤ ਨੂੰ ਵੀ ਬਠਿੰਡਾ ਦੇ ਕਈ ਪਿੰਡਾਂ ‘ਚ ਧਮਾਕਿਆਂ ਦੀ ਆਵਾਜ਼ ਸੁਣੀ ਗਈ ਸੀ। ਪਿੰਡ ਤੁੰਗਵਾਲੀ ‘ਚ ਇੱਕ ਘਰ ਦੇ ਦਰਵਾਜੇ ਅਤੇ ਖਿੜਕੀਆਂ ਨੂੰ ਨੁਕਸਾਨ ਪਹੁੰਚਿਆ ਸੀ, ਜਦਕਿ ਪਿੰਡ ਬੀੜ ਤਲਾਬ, ਬੁਰਜ ਮਹਮਾ ਅਤੇ ਨੇੜਲੇ ਖੇਤਰਾਂ ‘ਚ ਬਮ ਵਰਗੀਆਂ ਚੀਜ਼ਾਂ ਦੇ ਟੁਕੜੇ ਮਿਲੇ, ਜਿਨ੍ਹਾਂ ਨੂੰ ਫੌਜ ਨੇ ਕਬਜ਼ੇ ‘ਚ ਲੈ ਲਿਆ।

ਜਾਂਚ ‘ਚ ਤੇਜ਼ੀ, ਖੁਫੀਆ ਏਜੰਸੀਆਂ ਅਲਰਟ ‘ਤੇ,
ਫ਼ੌਜ, ਪੁਲਸ, ਅਤੇ ਹੋਰ ਸੁਰੱਖਿਆ ਏਜੰਸੀਆਂ ਵੱਲੋਂ ਜਾਂਚ ਜਾਰੀ ਹੈ। ਆਤੰਕਵਾਦੀ ਸਾਜ਼ਿਸ਼ ਦੀ ਸੰਭਾਵਨਾ ਨੂੰ ਨਕਾਰਿਆ ਨਹੀਂ ਜਾ ਰਿਹਾ। NIA, ਬੰਬ ਸਕਵਾਡ ਅਤੇ ਫੌਰੇਂਸਿਕ ਟੀਮਾਂ ਮੌਕੇ ‘ਤੇ ਪਹੁੰਚ ਚੁੱਕੀਆਂ ਹਨ ਅਤੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ।

ਲੋਕਾਂ ਨੂੰ ਅਪੀਲ,
ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਕਿਸੇ ਵੀ ਅਫਵਾਹ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ। ਸੁਰੱਖਿਆ ਕਾਰਨ ਸਖ਼ਤ ਉਪਾਅ ਲਾਗੂ ਕੀਤੇ ਗਏ ਹਨ ਅਤੇ ਅਗਲੇ ਹੁਕਮਾਂ ਜਾਂ ਅਪਡੇਟਸ ਲਈ ਲੋਕਾਂ ਨੂੰ ਅਧਿਕਾਰਿਕ ਚੈਨਲਾਂ ‘ਤੇ ਨਜ਼ਰ ਬਣਾਈ ਰੱਖਣ ਦੀ ਸਲਾਹ ਦਿੱਤੀ ਗਈ ਹੈ।

Leave a Reply

Your email address will not be published. Required fields are marked *