Bank Holiday: 28 ਫਰਵਰੀ ਨੂੰ ਬੈਂਕ ਰਹਿਣਗੇ ਬੰਦ, ਜਾਣੋ RBI ਨੇ ਕਿਉਂ ਦਿੱਤੀ ਛੁੱਟੀ

ਜੇ ਤੁਸੀਂ 28 ਫਰਵਰੀ ਨੂੰ ਬੈਂਕ ਦੇ ਕੰਮ ਸਿਰੇ ਚੜ੍ਹਾਉਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਖਬਰ ਤੁਹਾਡੇ ਲਈ ਜਰੂਰੀ ਹੈ। ਭਾਰਤੀ ਰਿਜ਼ਰਵ ਬੈਂਕ (RBI) ਦੇ ਛੁੱਟੀ ਕੈਲੰਡਰ ਮੁਤਾਬਕ, ਇਸ ਦਿਨ ਕੁਝ ਰਾਜਾਂ ਵਿਚ ਬੈਂਕ ਬੰਦ ਰਹਿਣਗੇ, ਕਿਉਂਕਿ ਇਹ ਦਿਨ ਇਕ ਵਿਸ਼ੇਸ਼ ਤਿਉਹਾਰ ਲਈ ਰੱਖਿਆ ਗਿਆ ਹੈ। ਹਾਲਾਂਕਿ, ਇਹ ਛੁੱਟੀ ਸਾਰੇ ਦੇਸ਼ ਵਿਚ ਨਹੀਂ, ਸਿਰਫ਼ ਚੁਣੀਦਾਂ ਇਲਾਕਿਆਂ ਵਿਚ ਹੀ ਲਾਗੂ ਹੋਵੇਗੀ।

ਇਹ ਛੁੱਟੀ ਲੋਸਾਰ ਤਿਉਹਾਰ ਕਰਕੇ ਹੈ, ਜੋ ਕਿ ਤਿਬਤੀ ਬੌਧ ਧਰਮ ਸਮੁਦਾਇ ਲਈ ਬਹੁਤ ਮਹੱਤਵਪੂਰਣ ਹੈ। ਇਸ ਵਰ੍ਹੇ ਇਹ ਤਿਉਹਾਰ ਸ਼ੁੱਕਰਵਾਰ, 28 ਫਰਵਰੀ ਨੂੰ ਮਨਾਇਆ ਜਾਵੇਗਾ। ਇਹ ਤਿਉਹਾਰ ਮੁੱਖ ਤੌਰ ‘ਤੇ ਲਦਾਖ, ਅਰੁਣਾਚਲ ਪ੍ਰਦੇਸ਼, ਸਕਿੰਮ, ਅਤੇ ਹਿਮਾਚਲ ਪ੍ਰਦੇਸ਼ ਦੇ ਕੁਝ ਬੌਧ-ਅਕਸਰੀਅਤ ਵਾਲੇ ਇਲਾਕਿਆਂ ਵਿੱਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ।
“ਲੋਸਾਰ” ਦਾ ਸ਼ਾਬਦਿਕ ਅਰਥ “ਨਵਾਂ ਸਾਲ” ਹੁੰਦਾ ਹੈ ਅਤੇ ਇਹ ਤਿਉਹਾਰ ਕੁਦਰਤ, ਖੁਸ਼ਹਾਲੀ, ਅਤੇ ਆਤਮਿਕ ਸਫ਼ਾਈ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਮੌਕੇ ‘ਤੇ ਅਰੁਣਾਚਲ ਪ੍ਰਦੇਸ਼ ਦੇ ਸਾਰੇ ਬੈਂਕ ਬੰਦ ਰਹਿਣਗੇ। ਆਰਬੀਆਈ ਨੇ ਸਿਰਫ਼ ਅਰੁਣਾਚਲ ਪ੍ਰਦੇਸ਼ ਤੱਕ ਹੀ ਬੈਂਕਾਂ ਦੀ ਬੰਦਸ਼ ਰੱਖੀ ਹੈ, ਜਦਕਿ ਹੋਰ ਸਾਰੇ ਰਾਜਾਂ ਵਿਚ ਬੈਂਕ ਖੁੱਲੇ ਰਹਿਣਗੇ।

ਉਹ ਰਾਜ ਜਿੱਥੇ ਬੈਂਕ ਬੰਦ ਰਹਿਣਗੇ

28 ਫਰਵਰੀ ਨੂੰ ਅਰੁਣਾਚਲ ਪ੍ਰਦੇਸ਼ ਵਿੱਚ ਲੋਸਾਰ ਤਿਉਹਾਰ ਕਰਕੇ ਬੈਂਕ ਬੰਦ ਰਹਿਣਗੇ। ਹੋਰ ਸਾਰੇ ਰਾਜਾਂ ਵਿੱਚ ਬੈਂਕਿੰਗ ਸੇਵਾਵਾਂ ਸਧਾਰਨ ਤਰ੍ਹਾਂ ਚੱਲਦੀਆਂ ਰਹਿਣਗੀਆਂ।

ਫਰਵਰੀ 2025 ਵਿੱਚ ਬੈਂਕ ਛੁੱਟੀਆਂ ਦੀ ਪੂਰੀ ਸੂਚੀ

ਤਾਰੀਖ ਛੁੱਟੀ ਦਾ ਕਾਰਨ
3 ਫਰਵਰੀ ਸਰਸਵਤੀ ਪੂਜਾ
11 ਫਰਵਰੀ ਥਾਈ ਪੂਸਮ / ਮਿਊਂਸਿਪਲ ਕਾਰਪੋਰੇਸ਼ਨ ਚੋਣਾਂ 2025
12 ਫਰਵਰੀ ਸੰਤ ਰਵਿਦਾਸ ਜਯੰਤੀ / ਗੁਰੂ ਰਵੀ ਦਾਸ ਦਾ ਜਨਮ ਦਿਨ / ਲੋਕਲ ਕੌਂਸਲ ਚੋਣਾਂ 2025
15 ਫਰਵਰੀ ਲੂਈ-ਙਾਈ-ਨੀ
19 ਫਰਵਰੀ ਛੱਤਰਪਤੀ ਸ਼ਿਵਾਜੀ ਮਹਾਰਾਜ ਜਯੰਤੀ
20 ਫਰਵਰੀ ਰਾਜ ਦਿਵਸ
21 ਫਰਵਰੀ ਜਨਰਲ ਚੋਣਾਂ, 2025
26 ਫਰਵਰੀ ਮਹਾਸ਼ਿਵਰਾਤਰੀ
28 ਫਰਵਰੀ ਲੋਸਾਰ

ਸਲਾਹ: ਕਿਉਂਕਿ ਬੈਂਕ ਦੀਆਂ ਛੁੱਟੀਆਂ ਇਲਾਕੇ ਮੁਤਾਬਕ ਵੱਖ-ਵੱਖ ਹੁੰਦੀਆਂ ਹਨ, ਇਸ ਲਈ ਕਿਸੇ ਵੀ ਬੈਂਕਿੰਗ ਕੰਮ ਦੀ ਯੋਜਨਾ ਬਣਾਉਣ ਤੋਂ ਪਹਿਲਾਂ ਆਪਣੇ ਇਲਾਕੇ ਦੇ ਬੈਂਕ ਸ਼ਾਖਾ ਜਾਂ ਆਰਬੀਆਈ ਦੇ ਅਧਿਕਾਰਕ ਛੁੱਟੀ ਕੈਲੰਡਰ ਦੀ ਜਾਂਚ ਜ਼ਰੂਰ ਕਰ ਲਵੋ।

Leave a Reply

Your email address will not be published. Required fields are marked *