PPR Market ‘ਚ ਐਂਟੀ-ਡਰੱਗ ਅਵੇਅਰਨੈਸ ਪ੍ਰੋਗਰਾਮ ਦੀ ਸ਼ੁਰੂਆਤ, ਕਮਿਸ਼ਨਰ ਪੁਲਿਸ ਨੇ ਦਿੱਤਾ ਸੁਨੇਹਾ
ਸ਼ਹਿਰ ਵਿੱਚ ਨਸ਼ੇ ਖ਼ਿਲਾਫ਼ ਜਾਗਰੂਕਤਾ ਮੁਹਿੰਮ ਨੂੰ ਹੋਰ ਤੇਜ਼ ਕਰਦੇ ਹੋਏ, ਅੱਜ ਪੀਪੀਆਰ ਮਾਰਕੀਟ, ਜਲੰਧਰ ‘ਚ ਐਂਟੀ-ਡਰੱਗ ਅਵੇਅਰਨੈਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕਮਿਸ਼ਨਰ ਪੁਲਿਸ ਜਲੰਧਰ ਸ਼੍ਰੀ ਓ.ਪੀ. ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦੇ ਹੋਏ, ਨਸ਼ੇ ਦੀ ਬੁਰਾਈ ਖ਼ਿਲਾਫ਼ ਜਾਗਰੂਕਤਾ ਵਧਾਉਣ ਦਾ ਸੰਦੇਸ਼ ਦਿੱਤਾ।
ਪ੍ਰੋਗਰਾਮ ਦੌਰਾਨ ਜਲੰਧਰ ਪੁਲਿਸ ਵੱਲੋਂ ਪੀਪੀਆਰ ਮਾਰਕੀਟ ਐਸੋਸੀਏਸ਼ਨ ਨੂੰ ਸਨਮਾਨਿਤ ਵੀ ਕੀਤਾ ਗਿਆ। ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਜੀ.ਐਸ. ਰਾਜਾ, ਕੈਸ਼ੀਅਰ ਸੁਨੀਲ ਗਲਹੋਤਰਾ, ਪਰਮਿੰਦਰ ਸਿੰਘ, ਸੰਜੇ ਚੋਪੜਾ, ਰਮੇਸ਼ ਨਈਅਰ, ਮੁਕੇਸ਼ ਆਨੰਦ, ਦਿਨੇਸ਼ ਕੁਮਾਰ, ਨਵਵਿਕਾਸ ਸਿੰਪੂ ਅਤੇ ਸੰਦੀਪ ਅਤਰੀ ਨੇ ਮਹਿਮਾਨਾਂ ਦਾ ਸਨਮਾਨ ਕੀਤਾ।
ਇਸ ਮੌਕੇ ‘ਤੇ ਕੌਂਸਲਰ ਬਲਰਾਜ ਠਾਕੁਰ ਅਤੇ ਮਾਡਲ ਟਾਊਨ ਐਸੋਸੀਏਸ਼ਨ ਦੇ ਪ੍ਰਧਾਨ ਦੁੱਗਲ ਨੇ ਵੀ ਹਾਜ਼ਰੀ ਭਰੀ। ਉਨ੍ਹਾਂ ਨੇ ਪੀਪੀਆਰ ਮਾਰਕੀਟ ਐਸੋਸੀਏਸ਼ਨ ਦੀ ਸਮਾਜਿਕ ਭਲਾਈ ਲਈ ਕੀਤੀ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕੀਤੀ ਅਤੇ ਉਮੀਦ ਜਤਾਈ ਕਿ ਇਹ ਅਭਿਆਨ ਅੱਗੇ ਵੀ ਜਾਰੀ ਰਹੇਗਾ।