ਡੇਰਾ ਬਿਆਸ ਵੱਲੋਂ ਇਕ ਹੋਰ ਵੱਡਾ ਐਲਾਨ, ਨੋਟੀਫਿਕੇਸ਼ਨ ਜਾਰੀ
ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਆਪਣੇ ਉਤਰਾਧਿਕਾਰੀ ਦਾ ਐਲਾਨ ਕਰਨ ਤੋਂ ਬਾਅਦ ਹੁਣ ਇਕ ਹੋਰ ਮਹੱਤਵਪੂਰਨ ਫ਼ੈਸਲਾ ਕੀਤਾ ਗਿਆ ਹੈ। ਡੇਰਾ ਬਿਆਸ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਦਿਆਂ ਸੂਬਿਆਂ ਦੇ ਡੇਰਿਆਂ ਦੀ ਸੇਵਾ ਲਈ ਨਵੇਂ ਕੋਆਰਡੀਨੇਟਰਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ।
ਨਵੀਂ ਨਿਯੁਕਤੀਆਂ ਅਧੀਨ ਤਿੰਨ ਜ਼ੋਨ ਬਣਾਏ ਗਏ ਹਨ। ਜ਼ੋਨ-1 ਵਿੱਚ, ਡਾ. ਕੇ. ਡੀ. ਸਿੰਘ ਨੂੰ ਪੰਜਾਬ, ਮਾਨ ਸਿੰਘ ਕਸ਼ਯਪ ਨੂੰ ਹਿਮਾਚਲ ਪ੍ਰਦੇਸ਼-1, ਮਨਚੰਦ ਚੌਹਾਨ ਨੂੰ ਹਿਮਾਚਲ ਪ੍ਰਦੇਸ਼-2, ਵੇਦ ਰਾਜ ਅੰਗੁਰਾਨਾ ਨੂੰ ਜੰਮੂ-ਕਸ਼ਮੀਰ, ਸਚਿਨ ਚੋਪੜਾ ਨੂੰ ਉਤਰਾਖੰਡ, ਅਤੇ ਮੁਕੇਸ਼ ਤਲਵਾਰ ਨੂੰ ਹਰਿਆਣਾ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਜ਼ੋਨ-2 ਵਿੱਚ, ਸੀਤਾ ਰਾਮ ਚੋਪੜਾ ਨੂੰ ਰਾਜਸਥਾਨ, ਮਿਯਾਂਕ ਸੇਠੀ ਨੂੰ ਮੱਧ ਪ੍ਰਦੇਸ਼, ਅਤੇ ਰਵੀ ਪਟਨਾਨੀ ਨੂੰ ਛੱਤੀਸਗੜ੍ਹ ਦੀ ਸੇਵਾ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਜ਼ੋਨ-3 ਵਿੱਚ, 9 ਨਵੇਂ ਕੋਆਰਡੀਨੇਟਰ ਨਿਯੁਕਤ ਕੀਤੇ ਗਏ ਹਨ, ਜਿਨ੍ਹਾਂ ਵਿੱਚ ਪਮਾਲ ਕਪੂਰ ਨੂੰ ਵੈਸਟ ਬੰਗਾਲ ਅਤੇ ਸਿੱਕਮ, ਅਜੀਤ ਪਾਲ ਸਿੰਘ ਗਬਾੜੀਆ ਨੂੰ ਮਹਾਰਾਸ਼ਟਰ-1, ਹਿਤੇਨ ਸੇਠੀ ਨੂੰ ਮਹਾਰਾਸ਼ਟਰ-2, ਪਰਕਾਸ਼ ਕੁਕਰੇਜਾ ਨੂੰ ਗੁਜਰਾਤ, ਰਜੇਸ਼ ਪਰੂਥੀ ਨੂੰ ਨੇਪਾਲ, ਰਫ਼ੀਕ ਅਹਿਮਦ ਨੂੰ ਕਰਨਾਟਕਾ, ਕੇਰਲਾ ਤੇ ਤਾਮਿਲਨਾਡੂ, ਆਰ. ਸ਼ੰਕਰ ਨੂੰ ਆਂਧਰਾ ਪ੍ਰਦੇਸ਼, ਲਕਸ਼ਮਣ ਟੀ ਨਨਵਾਨੀ ਨੂੰ ਤੇਲੰਗਾਨਾ, ਅਤੇ ਹਰੀਸ਼ ਮੁੰਜਲ ਨੂੰ ਬਿਹਾਰ, ਝਾਰਖੰਡ ਅਤੇ ਸਿੱਕਮ ਦੀ ਸੇਵਾ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਇਹ ਸਾਰੀਆਂ ਨਿਯੁਕਤੀਆਂ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੀਆਂ ਗਈਆਂ ਹਨ।