ਪੰਜਾਬ ‘ਚ ਅੰਮ੍ਰਿਤਸਰ-ਕੱਟੜਾ ਐਕਸਪ੍ਰੈੱਸਵੇਅ ਬਾਈਪਾਸ ਪ੍ਰੋਜੈਕਟ ਰੱਦ

NHAI ਨੇ ਪੰਜਾਬ ‘ਚ ਭਾਰਤ ਮਾਲਾ ਯੋਜਨਾ ਤਹਿਤ ਹੋਣ ਵਾਲਾ ਇੱਕ ਹੋਰ ਵੱਡਾ ਪ੍ਰੋਜੈਕਟ ਰੱਦ ਕਰ ਦਿੱਤਾ ਹੈ। ਤਰਨਤਾਰਨ ‘ਚ ਅੰਮ੍ਰਿਤਸਰ-ਕੱਟੜਾ ਐਕਸਪ੍ਰੈੱਸਵੇਅ ਨਾਲ ਜੁੜਨ ਵਾਲਾ ਬਾਈਪਾਸ ਹੁਣ ਨਹੀਂ ਬਣੇਗਾ।

ਇਹ ਬਾਈਪਾਸ ਅੰਮ੍ਰਿਤਸਰ ਦੇ ਪਿੰਡ ਮਾਨਾਵਾਲਾਂ ਤੋਂ ਤਰਨਤਾਰਨ ਦੇ ਧੁੰਦਾ ਤੱਕ ਬਣਨਾ ਸੀ। ਸੀਗਲ ਕੰਪਨੀ ਵੱਲੋਂ ਇਸ ਦਾ ਨਿਰਮਾਣ ਕੀਤਾ ਜਾਣਾ ਸੀ, ਪਰ NHAI ਨੇ ਜ਼ਮੀਨ ਐਕਵਾਇਰ ਨਾ ਹੋਣ ਦੇ ਕਾਰਨ ਇਸ ਪ੍ਰੋਜੈਕਟ ਨੂੰ ਰੱਦ ਕਰ ਦਿੱਤਾ ਹੈ।

ਇਹ ਹੈ ਰੱਦ ਹੋਣ ਦਾ ਕਾਰਨ

NHAI ਨੇ ਜ਼ਮੀਨ ਹਾਸਲ ਕਰਨ ਵਿੱਚ ਆਈਆਂ ਅੜਚਣਾਂ ਨੂੰ ਪ੍ਰੋਜੈਕਟ ਰੱਦ ਕਰਨ ਦਾ ਮੁੱਖ ਕਾਰਨ ਦੱਸਿਆ ਹੈ। ਇਸ ਕਾਰਨ, ਅੰਮ੍ਰਿਤਸਰ-ਕੱਟੜਾ ਐਕਸਪ੍ਰੈੱਸਵੇਅ ਨੂੰ ਅੰਮ੍ਰਿਤਸਰ ਨਾਲ ਜੋੜਨ ਵਾਲੀ ਇਹ ਲਿੰਕ ਰੋਡ ਹੁਣ ਬਣ ਨਹੀਂ ਸਕੇਗੀ।

Leave a Reply

Your email address will not be published. Required fields are marked *