ਕਿਸਾਨ ਕ੍ਰੈਡਿਟ ਕਾਰਡ ਤਹਿਤ ਸੰਚਾਲਿਤ ਰਕਮ 10 ਲੱਖ ਕਰੋੜ ਰੁਪਏ ਪਾਰ, 7.72 ਕਰੋੜ ਕਿਸਾਨਾਂ ਨੂੰ ਫਾਇਦਾ
ਦੇਸ਼ ਦੇ ਕਿਸਾਨਾਂ ਦੀਆਂ ਵਿੱਤੀ ਲੋੜਾਂ ਪੂਰੀਆਂ ਕਰਨ ਲਈ ਸਰਕਾਰ ਵੱਲੋਂ ਕਿਸਾਨ ਕ੍ਰੈਡਿਟ ਕਾਰਡ (KCC) ਜਾਰੀ ਕੀਤਾ ਜਾਂਦਾ ਹੈ। ਵਿੱਤ ਮੰਤਰਾਲੇ ਮੁਤਾਬਕ, 2014 ਵਿੱਚ ਇਹ ਰਕਮ 4.26 ਲੱਖ ਕਰੋੜ ਰੁਪਏ ਸੀ, ਜੋ ਹੁਣ 10.05 ਲੱਖ ਕਰੋੜ ਰੁਪਏ ਤੱਕ ਪਹੁੰਚ ਗਈ। 31 ਦਸੰਬਰ 2024 ਤੱਕ, KCC ਯੋਜਨਾ ਅਧੀਨ 7.72 ਕਰੋੜ ਕਿਸਾਨਾਂ ਨੂੰ ਲਾਭ ਮਿਲਿਆ।
KCC ਦੇ ਲਾਭ – ਘੱਟ ਵਿਆਜ, ਆਸਾਨ ਮੁੜ-ਭੁਗਤਾਨ ਅਤੇ ਬੀਮਾ ਸਹੂਲਤ
KCC ਕਰਜ਼ਿਆਂ ਦੀ ਵਿਆਜ ਦਰ ਆਮ ਕਰਜ਼ਿਆਂ ਨਾਲੋਂ ਘੱਟ ਹੁੰਦੀ ਹੈ। ਇਹ ਖਾਸ ਤੌਰ ’ਤੇ ਜ਼ਮੀਨ ਮਾਲਕ ਕਿਸਾਨਾਂ ਲਈ ਹੈ, ਜਿਨ੍ਹਾਂ ਨੂੰ ਲਚਕਦਾਰ ਮੁੜ-ਭੁਗਤਾਨ ਦੀ ਸੁਵਿਧਾ ਮਿਲਦੀ ਹੈ। KCC ਨਾਲ ਫਸਲ ਬੀਮਾ ਅਤੇ ਨਿੱਜੀ ਦੁਰਘਟਨਾ ਬੀਮਾ ਵਰਗੀਆਂ ਸਹੂਲਤਾਂ ਵੀ ਉਪਲਬਧ ਹਨ।
1998 ਵਿੱਚ ਸ਼ੁਰੂ ਹੋਈ ਸੀ ਸਕੀਮ
ਭਾਰਤ ਸਰਕਾਰ ਨੇ 1998 ਵਿੱਚ ਕਿਸਾਨ ਕ੍ਰੈਡਿਟ ਕਾਰਡ ਯੋਜਨਾ ਦੀ ਸ਼ੁਰੂਆਤ ਕੀਤੀ ਸੀ, ਜਿਸਦਾ ਉਦੇਸ਼ ਕਿਸਾਨਾਂ ਨੂੰ ਉਚਿਤ ਸਮੇਂ ’ਤੇ ਵਿੱਤੀ ਮਦਦ ਪ੍ਰਦਾਨ ਕਰਨਾ ਹੈ। KCC ਰਾਹੀਂ ਕਿਸਾਨਾਂ ਨੂੰ ਬੀਜ, ਖਾਦ, ਕੀਟਨਾਸ਼ਕ ਅਤੇ ਹੋਰ ਵਿੱਤੀ ਲੋੜਾਂ ਲਈ ਸਸਤੇ ਕਰਜ਼ੇ ਮਿਲਦੇ ਹਨ।