ਖ਼ੁਦਕੁਸ਼ੀ ਦੀ ਖ਼ਬਰ ਬਾਅਦ ਐਕਟਰ ਨਿਕਲਿਆ ਜ਼ਿੰਦਾ, ਹੈਰਾਨ ਕਰ ਦੇਣ ਵਾਲੀ ਖ਼ਬਰ ਆਈ ਸਾਹਮਣੇ
8 ਨਵੰਬਰ ਨੂੰ ਇੰਡਸਟਰੀ ਤੋਂ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਕਿ ਅਦਾਕਾਰ ਨਿਤਿਨ ਚੌਹਾਨ ਦੀ ਮੌਤ ਹੋ ਗਈ ਹੈ। ਇਹ ਖ਼ਬਰ ਸੁਣ ਕੇ ਲੋਕ ਗਮਗੀਨ ਹੋ ਗਏ। ਪਰ ਇਸ ਦੌਰਾਨ ਇੱਕ ਅਜਿਹੀ ਚੀਜ਼ ਵਾਪਰੀ ਜੋ ਕਿਸੇ ਨੇ ਸੋਚੀ ਵੀ ਨਹੀਂ ਸੀ।
ਜੀ ਹਾਂ! ਅਸਲ ਵਿੱਚ ਮੀਡੀਆ ਦੇ ਕੁਝ ਪਲੇਟਫਾਰਮਜ਼ ਨੇ ਮਸ਼ਹੂਰ ਮਾਡਲ ਅਤੇ ਐਕਟਰ ਨਿਤਿਨ ਚੌਹਾਨ ਦੀ ਗਲਤ ਤਸਵੀਰ ਵਰਤੀ। ਇਸ ਕਾਰਨ ਅਸਲ ਅਦਾਕਾਰ-ਮਾਡਲ ਨਿਤਿਨ ਚੌਹਾਨ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਇਹ ਸਪੱਸ਼ਟ ਕੀਤਾ ਕਿ ਉਹ ਬਿਲਕੁਲ ਠੀਕ ਹਨ।
ਨਿਤਿਨ ਨੇ ਆਪਣੇ ਪੋਸਟ ਵਿੱਚ ਕਿਹਾ, ”ਮੈਂ ਉਸ ਨਿਤਿਨ ਚੌਹਾਨ ਦੇ ਦਿਹਾਂਤ ’ਤੇ ਡੂੰਘੀ ਦੁਖ ਪ੍ਰਗਟ ਕਰਦਾ ਹਾਂ। ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ। ਪਰ ਮੈਂ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਮੈਂ ਨਿਤਿਨ ਚੌਹਾਨ ਜ਼ਿੰਦਾ ਹਾਂ। ਮੀਡੀਆ ਦੁਆਰਾ ਗਲਤ ਤਸਵੀਰਾਂ ਦੇ ਪ੍ਰਚਾਰ ਨਾਲ ਭ੍ਰਮ ਪੈਦਾ ਹੋਇਆ। ਗਲਤ ਤਸਵੀਰ ਪੋਸਟ ਕਰਨਾ ਬੇਹੱਦ ਗੈਰ-ਜ਼ਿੰਮੇਵਾਰ ਹੈ।”
ਨਿਤਿਨ ਚੌਹਾਨ, ਜੋ ਪ੍ਰਸਿੱਧ ਮਾਡਲ ਅਤੇ ਅਦਾਕਾਰ ਹਨ, ਇਸ ਵੇਲੇ ਨਿਰਦੇਸ਼ਕ ਰਾਜਕੁਮਾਰ ਸੰਤੋਸ਼ੀ ਦੀ ਫ਼ਿਲਮ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ। ਉਹ ਭਾਰਤ ਦੇ 10 ਪ੍ਰਮੁੱਖ ਪੁਰਸ਼ ਮਾਡਲਾਂ ਵਿੱਚੋਂ ਇੱਕ ਹਨ ਅਤੇ ਬਹੁਤ ਸਾਰੇ ਵੱਡੇ ਬ੍ਰਾਂਡਾਂ ਨਾਲ ਕੰਮ ਕਰਦੇ ਹਨ।