ਤਲਾਕ ਤੋਂ ਬਾਅਦ ਸ਼ਿਖਰ ਧਵਨ ਦੀ ਜ਼ਿੰਦਗੀ ‘ਚ ਆਇਆ ਨਵਾਂ ਮੋੜ, ਸੋਫੀ ਸ਼ਾਈਨ ਨਾਲ ਚੱਲ ਰਹੀ ਨਜ਼ਦੀਕੀ
ਭਾਰਤੀ ਕ੍ਰਿਕਟਰ ਅਤੇ ਲੋਕਪਰੀਯਤਾ ਹਾਸਲ ਕਰ ਚੁੱਕੇ ‘ਗੱਬਰ’ ਸ਼ਿਖਰ ਧਵਨ ਇੱਕ ਵਾਰ ਫਿਰ ਆਪਣੀ ਨਿੱਜੀ ਜ਼ਿੰਦਗੀ ਕਾਰਨ ਚਰਚਾਵਾਂ ਵਿੱਚ ਹਨ। 2021 ਵਿੱਚ ਆਪਣੀ ਪਹਿਲੀ ਪਤਨੀ ਆਇਸ਼ਾ ਮੁਖਰਜੀ ਨਾਲ ਵਿਆਹ ਟੁੱਟਣ ਤੋਂ ਬਾਅਦ ਹੁਣ ਧਵਨ ਦੀ ਜ਼ਿੰਦਗੀ ਵਿੱਚ ਇੱਕ ਨਵਾਂ ਚੈਪਟਰ ਸ਼ੁਰੂ ਹੋਣ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਹਨ।
ਤਾਜ਼ਾ ਰਿਪੋਰਟਾਂ ਮੁਤਾਬਕ, ਸ਼ਿਖਰ ਧਵਨ ਆਬੂਧਾਬੀ ਵਿੱਚ ਰਹਿ ਰਹੀ ਆਇਰਲੈਂਡ ਦੀ ਪ੍ਰੋਫੈਸ਼ਨਲ ਸੋਫੀ ਸ਼ਾਈਨ ਨਾਲ ਨਜ਼ਦੀਕੀਆਂ ਵਿਚ ਹਨ। ਦੋਹਾਂ ਦੇ ਰਿਸ਼ਤੇ ਦੀ ਚਰਚਾ ਉਸ ਵੇਲੇ ਹੋਰ ਵੀ ਤੇਜ਼ ਹੋ ਗਈ ਜਦੋਂ ਸੋਫੀ ਨੇ ਆਪਣੇ ਇੰਸਟਾਗ੍ਰਾਮ ‘ਤੇ ਸ਼ਿਖਰ ਧਵਨ ਨਾਲ ਇੱਕ ਤਸਵੀਰ ਸਾਂਝੀ ਕਰਦਿਆਂ ‘ਮਾਈ ਲਵ’ ਕੈਪਸ਼ਨ ਲਿਖਿਆ। ਇਨ੍ਹਾਂ ਤੋਂ ਇਲਾਵਾ, ਸੋਫੀ ਵੱਲੋਂ ਸਾਂਝੀ ਕੀਤੀ ਇੱਕ ਹੋਰ ਇੰਸਟਾਗ੍ਰਾਮ ਸਟੋਰੀ ਵਿੱਚ ਧਵਨ ਗੋਲ ਗੱਪੇ ਖਾਂਦੇ ਹੋਏ ਵੀ ਨਜ਼ਰ ਆਏ, ਹਾਲਾਂਕਿ ਚਿਹਰਾ ਸਾਫ਼ ਨਹੀਂ ਦਿਖਾਈ ਦੇ ਰਿਹਾ।
ਕੌਣ ਹੈ ਸੋਫੀ ਸ਼ਾਈਨ?
ਸੋਫੀ ਸ਼ਾਈਨ ਆਇਰਲੈਂਡ ਦੀ ਰਿਹਾਇਸ਼ੀ ਹੈ ਅਤੇ ਪੇਸ਼ੇ ਵੱਜੋਂ ਇੱਕ ਉਤਪਾਦ ਸਲਾਹਕਾਰ ਹੈ। ਇਸ ਤੋਂ ਇਲਾਵਾ, ਉਹ ਆਬੂਧਾਬੀ ਵਿੱਚ ਨੌਰਦਰਨ ਟਰੱਸਟ ਕਾਰਪੋਰੇਸ਼ਨ ਵਿੱਚ ਇੱਕ ਸੀਨੀਅਰ ਪੋਜ਼ੀਸ਼ਨ ‘ਤੇ ਕੰਮ ਕਰ ਰਹੀ ਹੈ। ਰਿਪੋਰਟਾਂ ਅਨੁਸਾਰ, ਸੋਫੀ ਅਤੇ ਸ਼ਿਖਰ ਦੀ ਮੁਲਾਕਾਤ ਕੁਝ ਸਾਲ ਪਹਿਲਾਂ ਦੁਬਈ ਵਿੱਚ ਹੋਈ ਸੀ ਅਤੇ ਉਸ ਤੋ ਬਾਅਦ ਦੋਹਾਂ ਵਿੱਚ ਇਕ ਦੂਜੇ ਲਈ ਗਹਿਰਾ ਸਨੇਹ ਬਣ ਗਿਆ, ਜੋ ਹੁਣ ਤੱਕ ਕਾਇਮ ਹੈ।
ਫਿਲਹਾਲ ਧਵਨ ਜਾਂ ਸੋਫੀ ਵੱਲੋਂ ਇਸ ਰਿਸ਼ਤੇ ਬਾਰੇ ਕੋਈ ਸਰਕਾਰੀ ਪੁਸ਼ਟੀ ਨਹੀਂ ਕੀਤੀ ਗਈ, ਪਰ ਸੋਸ਼ਲ ਮੀਡੀਆ ‘ਤੇ ਆ ਰਹੀਆਂ ਤਸਵੀਰਾਂ ਇਹ ਦਰਸਾਉਂਦੀਆਂ ਹਨ ਕਿ ਦੋਹਾਂ ਦੇ ਰਿਸ਼ਤੇ ਵਿਚ ਜ਼ੋਰਾਂ ਦੀ ਗੱਲਬਾਤ ਚੱਲ ਰਹੀ ਹੈ।