ਅਮਰੀਕਾ ਤੋਂ ਬਾਅਦ ਯੂਕੇ ‘ਚ ਵੱਡੀ ਕਾਰਵਾਈ! 609 ਗ੍ਰਿਫ਼ਤਾਰ, 16,400 ਪ੍ਰਵਾਸੀ ਹੋਣਗੇ ਡਿਪੋਰਟ
ਯੂਕੇ ਨੇ ਗੈਰ-ਕਾਨੂੰਨੀ ਪਰਵਾਸੀਆਂ ਖ਼ਿਲਾਫ਼ ਤਿੱਖੀ ਕਾਰਵਾਈ ਕਰਦਿਆਂ 609 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਗ੍ਰਹਿ ਮੰਤਰੀ ਯੈਵੇਟ ਕੂਪਰ ਨੇ ਦੱਸਿਆ ਕਿ ਇਮੀਗ੍ਰੇਸ਼ਨ ਐਨਫੋਰਸਮੈਂਟ ਟੀਮਾਂ ਨੇ 828 ਟਿਕਾਣਿਆਂ ‘ਤੇ ਛਾਪੇ ਮਾਰੇ, ਜੋ ਪਿਛਲੇ ਸਾਲ ਦੇ ਮੁਕਾਬਲੇ 48% ਵੱਧ ਹਨ।
ਹੰਬਰਸਾਈਡ ‘ਚ ਭਾਰਤੀ ਰੈਸਟੋਰੈਂਟ ‘ਤੇ ਛਾਪਾ
7 ਵਿਅਕਤੀ ਗ੍ਰਿਫ਼ਤਾਰ, 4 ਹਿਰਾਸਤ ‘ਚ
ਚਾਰਟਰਡ ਜਹਾਜ਼ਾਂ ਰਾਹੀਂ ਹੋ ਰਹੀ ਡਿਪੋਰਟੇਸ਼ਨ
🇬🇧 ਯੂਕੇ ‘ਚ 16,400 ਗੈਰ-ਕਾਨੂੰਨੀ ਪ੍ਰਵਾਸੀ ਡਿਪੋਰਟ
ਜੁਲਾਈ ਤੋਂ ਹੁਣ ਤੱਕ 3,930 ਗ੍ਰਿਫ਼ਤਾਰੀਆਂ
ਅਗਲੇ ਮਹੀਨਿਆਂ ‘ਚ ਹੋਰ ਵਧ ਸਕਦੀ ਹੈ ਗਿਣਤੀ
ਯੂਕੇ ਨੇ ਅਮਰੀਕਾ ਦੀ ਤਰ੍ਹਾਂ ਗੈਰ-ਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਵੱਡੀ ਮੁਹਿੰਮ ਚਲਾਈ ਹੈ, ਜਿਸ ਤਹਿਤ 16,400 ਵਿਅਕਤੀਆਂ ਨੂੰ ਮੁਲਕ ਤੋਂ ਕੱਢਿਆ ਜਾ ਚੁੱਕਾ ਹੈ। ਗ੍ਰਹਿ ਵਿਭਾਗ ਨੇ ਆਉਣ ਵਾਲੇ ਸਮੇਂ ‘ਚ ਹੋਰ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਹੈ।
ਯੂਕੇ ‘ਚ ਰਹਿੰਦੇ ਗੈਰ-ਕਾਨੂੰਨੀ ਪ੍ਰਵਾਸੀਆਂ ਲਈ ਵੱਡੀ ਚੇਤਾਵਨੀ!