Adidas ਵੱਲੋਂ ਦੋਰਾਹਾ ਸ਼ੋਅਰੂਮ ’ਤੇ ਰੇਡ, ਨਕਲੀ ਮਾਲ ਹੋਇਆ ਜ਼ਬਤ
ਦੋਰਾਹਾ, ਖੰਨਾ ਵਿੱਚ ਕੱਪੜਿਆਂ ਦੇ ਮਸ਼ਹੂਰ ਸ਼ੋਅਰੂਮ ਰਾਇਲ ਫੈਸ਼ਨ ‘ਤੇ Adidas ਕੰਪਨੀ ਦੇ ਨੁਮਾਇੰਦਿਆਂ ਨੇ ਪੁਲਸ ਨਾਲ ਮਿਲ ਕੇ ਰੇਡ ਕੀਤੀ। ਇਸ ਦੌਰਾਨ ਸ਼ੋਅਰੂਮ ਵਿੱਚੋਂ Adidas ਅਤੇ ਹੋਰ ਨਾਮੀ ਬ੍ਰਾਂਡਾਂ ਦਾ ਨਕਲੀ ਮਾਲ ਬਰਾਮਦ ਕੀਤਾ ਗਿਆ।
ਜਾਂਚ ਦੌਰਾਨ ਪਤਾ ਲੱਗਿਆ ਕਿ ਇਹ ਮਾਲ ਅਸਲ ਬ੍ਰਾਂਡ ਦਾ ਨਹੀਂ ਸੀ, ਪਰ ਗਾਹਕਾਂ ਨੂੰ ਮਹਿੰਗੇ ਭਾਅ ’ਤੇ ਵੇਚਿਆ ਜਾ ਰਿਹਾ ਸੀ। ਇਸ ਫਰਾਡ ਕਾਰੋਬਾਰ ਰਾਹੀਂ ਗਾਹਕਾਂ ਨੂੰ ਧੋਖਾਧੜੀ ਕੀਤੀ ਜਾ ਰਹੀ ਸੀ।
ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਸੁਖਵੀਰ ਸਿੰਘ ਨੇ ਦੱਸਿਆ ਕਿ ਇਸ ਘਟਨਾ ਵਿੱਚ ਸ਼ੋਅਰੂਮ ਮਾਲਕਾਂ ਵਿਰੁੱਧ ਜਰੂਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।