ਬਿਨਾਂ ਇਜਾਜ਼ਤ ਇਤਰਾਜ਼ਯੋਗ ਵੀਡੀਓ ਕੀਤੀ ਅਪਲੋਡ, ਪੈਪਰਾਜ਼ੀ ‘ਤੇ ਭੜਕੀ ਅਦਾਕਾਰਾ ਹੁਨਰ ਹਾਲੀ
ਮਸ਼ਹੂਰ ਟੀਵੀ ਅਦਾਕਾਰਾ ਹੁਨਰ ਹਾਲੀ, ਜੋ ‘ਸਸੁਰਾਲ ਗੇਂਦਾ ਫੂਲ’ ਸਮੇਤ ਕਈ ਪ੍ਰਸਿੱਧ ਸੀਰੀਅਲਾਂ ਵਿੱਚ ਨਜ਼ਰ ਆ ਚੁੱਕੀ ਹਨ, ਹਾਲ ਹੀ ‘ਚ ਇੱਕ ਵਿਵਾਦ ਵਿੱਚ ਘਿਰ ਗਈ ਹਨ। ਦਰਅਸਲ, ਅਦਾਕਾਰਾ ਦਾ ਮੁੰਬਈ ਦੀ ਇੱਕ ਸੜਕ ‘ਤੇ ਵਾਰਡਰੋਬ ਮਾਲਫੰਕਸ਼ਨ ਹੋ ਗਿਆ ਸੀ, ਜਿਸ ਦੀ ਵੀਡੀਓ ਪੈਪਰਾਜ਼ੀ ਨੇ ਬਿਨਾਂ ਇਜਾਜ਼ਤ ਦੇ ਬਣਾਈ ਅਤੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਅਪਲੋਡ ਕਰ ਦਿੱਤੀ।
ਹੁਨਰ ਹਾਲੀ ਨੇ ਇਸ ਗੱਲ ‘ਤੇ ਕੜੀ ਨਾਰਾਜ਼ਗੀ ਜਤਾਈ ਹੈ ਅਤੇ ਪੈਪਰਾਜ਼ੀ ਦੀ ਇਸ ਹਰਕਤ ਨੂੰ “ਅਣਉਚਿਤ ਅਤੇ ਨਿੱਜਤਾ ਦੀ ਉਲੰਘਣਾ” ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਘਟਨਾ ਕਦੇ ਵੀ ਸੋਚੀ ਸਮਝੀ ਚਾਲ ਨਹੀਂ ਸੀ, ਅਤੇ ਉਨ੍ਹਾਂ ਉੱਤੇ ਲੱਗੇ “ਪਬਲੀਸਿਟੀ ਸਟੰਟ” ਦੇ ਦੋਸ਼ ਬੇਬੁਨਿਆਦ ਹਨ।
“ਇਹ ਇੱਕ ਮਨੁੱਖੀ ਗਲਤੀ ਸੀ, ਜੋ ਕਿਸੇ ਦੇ ਨਾਲ ਵੀ ਹੋ ਸਕਦੀ ਹੈ,” ਹੁਨਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਮੈਨੇਜਰ ਨੇ ਕਈ ਮੀਡੀਆ ਪਲੇਟਫਾਰਮਾਂ ਨੂੰ ਵੀਡੀਓ ਹਟਾਉਣ ਦੀ ਬੇਨਤੀ ਕੀਤੀ, ਪਰ ਕੁਝ ਨੇ ਇਨਕਾਰ ਕਰ ਦਿੱਤਾ।
ਹੁਨਰ ਹਾਲੀ ਨੇ ਸਪੱਸ਼ਟ ਕੀਤਾ, “ਜੇ ਇਹ ਪਬਲੀਸਿਟੀ ਸਟੰਟ ਹੁੰਦਾ, ਤਾਂ ਮੈਂ ਖੁਦ ਹੀ ਇਹ ਪੋਸਟ ਕਦੇ ਵੀ ਨਾ ਹਟਾਉਂਦੀ। ਮੇਰੇ ਦਰਸ਼ਕਾਂ ਨੇ ਮੇਰਾ ਹਮੇਸ਼ਾ ਸਾਥ ਦਿੱਤਾ ਹੈ ਕਿਉਂਕਿ ਮੈਂ ਆਪਣੇ ਕੰਮ ਨਾਲ ਪਛਾਣ ਬਣਾਈ ਹੈ, ਨਾ ਕਿ ਬੋਲਡ ਸਟੰਟਸ ਨਾਲ।”