ਆਰਾਧਿਆ ਬੱਚਨ ਨੇ ਗੂਗਲ ਨੂੰ ਭੇਜਿਆ ਨੋਟਿਸ, ਦਿੱਲੀ ਹਾਈਕੋਰਟ ਨੇ ਦਿੱਤੇ ਹੁਕਮ
ਬਾਲੀਵੁੱਡ ਅਭਿਨੇਤਾ ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਬੱਚਨ ਦੀ ਧੀ ਆਰਾਧਿਆ ਬੱਚਨ ਨੇ ਗੂਗਲ ਅਤੇ ਹੋਰ ਵੈੱਬਸਾਈਟਾਂ ਵਿਰੁੱਧ ਦਿੱਲੀ ਹਾਈਕੋਰਟ ‘ਚ ਨਵੀਂ ਅਰਜ਼ੀ ਦਾਇਰ ਕੀਤੀ ਹੈ। ਮਾਮਲਾ ਆਰਾਧਿਆ ਦੀ ਸਿਹਤ ਨਾਲ ਜੁੜੀ ਗਲਤ ਰਿਪੋਰਟਿੰਗ ਬਾਰੇ ਹੈ। ਹਾਈਕੋਰਟ ਨੇ ਗੂਗਲ, ਬਾਲੀਵੁੱਡ ਟਾਈਮ ਅਤੇ ਹੋਰ ਵੈੱਬਸਾਈਟਾਂ ਨੂੰ ਨੋਟਿਸ ਭੇਜ ਦਿੱਤਾ ਹੈ। ਮਾਮਲੇ ਦੀ ਅਗਲੀ ਸੁਣਵਾਈ 17 ਮਾਰਚ ਨੂੰ ਹੋਵੇਗੀ।
ਆਰਾਧਿਆ ਬੱਚਨ ਦੇ ਵਕੀਲ ਨੇ 3 ਫਰਵਰੀ ਨੂੰ ਹਾਈਕੋਰਟ ‘ਚ ਦਲੀਲ ਦਿੱਤੀ ਕਿ ਕੁਝ ਅਪਲੋਡਰ ਅਜੇ ਤੱਕ ਪੇਸ਼ ਨਹੀਂ ਹੋਏ ਅਤੇ ਉਨ੍ਹਾਂ ਦੇ ਬਚਾਅ ਦਾ ਅਧਿਕਾਰ ਪਹਿਲਾਂ ਹੀ ਰੱਦ ਕੀਤਾ ਜਾ ਚੁੱਕਾ ਹੈ।
ਪਿਛਲੇ ਸਾਲ ਵੀ ਯੂਟਿਊਬ ਵੀਡੀਓਜ਼ ਹਟਾਉਣ ਦੇ ਮਿਲੇ ਸਨ ਹੁਕਮ
2023 ਵਿੱਚ, ਦਿੱਲੀ ਹਾਈਕੋਰਟ ਨੇ 20 ਅਪ੍ਰੈਲ ਨੂੰ ਗੂਗਲ ਨੂੰ ਆਰਾਧਿਆ ਬੱਚਨ ਬਾਰੇ ਗਲਤ ਜਾਣਕਾਰੀ ਫੈਲਾਉਣ ਵਾਲੇ ਯੂਟਿਊਬ ਵੀਡੀਓਜ਼ ਹਟਾਉਣ ਦੇ ਨਿਰਦੇਸ਼ ਦਿੱਤੇ ਸਨ।
ਯੂਟਿਊਬ ਚੈਨਲਾਂ ‘ਤੇ ਪਾਬੰਦੀ, ਹਾਈਕੋਰਟ ਦੀ ਕੜੀ ਟਿੱਪਣੀ
ਦਿੱਲੀ ਹਾਈਕੋਰਟ ਨੇ ਆਰਾਧਿਆ ਦੀ ਸਿਹਤ ‘ਤੇ ਗਲਤ ਸਮੱਗਰੀ ਪ੍ਰਸਾਰਿਤ ਕਰਨ ਵਾਲੇ ਚੈਨਲਾਂ ‘ਤੇ ਪਾਬੰਦੀ ਲਗਾ ਦਿੱਤੀ। ਜਸਟਿਸ ਸੀ. ਹਰੀ ਸ਼ੰਕਰ ਨੇ ਕਿਹਾ, “ਕਿਸੇ ਵੀ ਬੱਚੇ ਬਾਰੇ ਗਲਤ ਜਾਣਕਾਰੀ ਫੈਲਾਉਣਾ, ਖਾਸ ਕਰਕੇ ਉਸ ਦੀ ਸਰੀਰਕ ਜਾਂ ਮਾਨਸਿਕ ਸਿਹਤ ਨੂੰ ਲੈ ਕੇ, ਪੂਰੀ ਤਰ੍ਹਾਂ ਅਸਵੀਕਾਰਯੋਗ ਹੈ।”
ਅਗਲੀ ਸੁਣਵਾਈ ਦੌਰਾਨ ਹੋਰ ਵੱਡਾ ਫੈਸਲਾ ਆ ਸਕਦਾ ਹੈ।