ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਅੱਜ ਜਲੰਧਰ ‘ਚ ਚੋਣ ਪ੍ਰਚਾਰ ਦੀ ਮੁਹਿੰਮ ਸ਼ੁਰੂ ਕਰਨਗੇ
ਆਮ ਆਦਮੀ ਪਾਰਟੀ ਦੀ ਨਗਰ ਨਿਗਮ ਚੋਣ ਮੁਹਿੰਮ ਦੀ ਸ਼ੁਰੂਆਤ ਅੱਜ ਦੁਪਹਿਰ 1 ਵਜੇ ਜਲੰਧਰ ਦੇ ਹੋਟਲ ਮੈਰੀਟਨ ਤੋਂ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਅਮਨ ਅਰੋੜਾ ਡੇਰਾ ਵਿਆਸ ਵਿੱਚ ਮੱਥਾ ਟੇਕਣ ਪਹੁੰਚਣਗੇ। ਮੁਹਿੰਮ ਦੀ ਸ਼ੁਰੂਆਤ ਮੌਕੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ, ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ, ਜਲੰਧਰ ਦੇ ਇੰਚਾਰਜ ਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੋ ਅਤੇ ਹੋਰ ਸੀਨੀਅਰ ਆਗੂ, ਮੰਤਰੀ ਅਤੇ ਵਿਧਾਇਕ ਮੌਜੂਦ ਰਹਿਣਗੇ।
ਨਗਰ ਨਿਗਮ ਚੋਣਾਂ ਲਈ 5 ਗਾਰੰਟੀ ਦੇਵੇਗੀ ਆਮ ਆਦਮੀ ਪਾਰਟੀ
ਆਮ ਆਦਮੀ ਪਾਰਟੀ ਜਲੰਧਰ ਸਮੇਤ ਹਰ ਨਗਰ ਨਿਗਮ ਲਈ 5 ਗਾਰੰਟੀ ਜਾਰੀ ਕਰੇਗੀ। ਇਸ ਦੌਰਾਨ, ਅੱਜ ਸ਼ਾਮ 4 ਵਜੇ ਫਗਵਾੜਾ ‘ਚ ਵੀ ਨਗਰ ਨਿਗਮ ਚੋਣਾਂ ਲਈ ਗਾਰੰਟੀ ਲਾਂਚ ਕੀਤੀ ਜਾਵੇਗੀ। ਇਸ ਪ੍ਰੋਗਰਾਮ ਵਿੱਚ ਫਗਵਾੜਾ ਦੇ ਇੰਚਾਰਜ ਤੇ ਸੰਸਦ ਮੈਂਬਰ ਰਾਜ ਕੁਮਾਰ ਚੱਬੇਵਾਲ ਸਮੇਤ ਹੋਰ ਸੀਨੀਅਰ ਆਗੂ ਹਿੱਸਾ ਲੈਣਗੇ।
ਅਗਲੀ ਗਾਰੰਟੀਆਂ ਪਟਿਆਲਾ, ਲੁਧਿਆਣਾ ਅਤੇ ਅੰਮ੍ਰਿਤਸਰ ਲਈ ਜਾਰੀ
ਪਾਰਟੀ ਪ੍ਰਧਾਨ ਨੇ ਸੂਚਨਾ ਦਿੱਤੀ ਹੈ ਕਿ ਪਟਿਆਲਾ, ਲੁਧਿਆਣਾ ਅਤੇ ਅੰਮ੍ਰਿਤਸਰ ਲਈ ਨਗਰ ਨਿਗਮ ਗਾਰੰਟੀਆਂ ਭਲਕੇ ਜਾਰੀ ਕੀਤੀਆਂ ਜਾਣਗੀਆਂ। ਆਮ ਆਦਮੀ ਪਾਰਟੀ ਦੇ ਆਗੂਆਂ ਨੇ ਦਾਅਵਾ ਕੀਤਾ ਕਿ ਇਹ ਗਾਰੰਟੀਆਂ ਨਗਰ ਨਿਗਮਾਂ ‘ਚ ਵਿਕਾਸ ਦੀ ਰਫ਼ਤਾਰ ਨੂੰ ਨਵੀਂ ਦਿਸ਼ਾ ਦੇਣਗੀਆਂ।