7ਵਾਂ ਫੇਰਬਦਲ ਜ਼ਰੀਏ ਕਈ ਮੰਤਰੀ ਹੋ ਸਕਦੇ ਹਨ ਬਾਹਰ

ਪੰਜਾਬ ਸਰਕਾਰ ਵਿੱਚ ਕੈਬਿਨੇਟ ਪੱਧਰ ‘ਤੇ ਇੱਕ ਹੋਰ ਵੱਡੇ ਫੇਰਬਦਲ ਦੀ ਤਿਆਰੀ ਚੱਲ ਰਹੀ ਹੈ। ਭਗਵੰਤ ਮਾਨ ਨੇ ਲੁਧਿਆਣਾ ਪੱਛਮੀ ਉਪ-ਚੋਣ ਤੋਂ ਨਵ-ਚੁਣੇ ਵਿਧਾਇਕ ਸ਼੍ਰੀ ਸੰਜੀਵ ਅਰੋੜਾ ਨੂੰ ਕੈਬਿਨੇਟ ‘ਚ ਸ਼ਾਮਲ ਕਰਨ ਦੀ ਪੁਸ਼ਟੀ ਕਰ ਦਿੱਤੀ ਹੈ, ਜਿਸ ਤੋਂ ਬਾਅਦ ਸਰਗਰਮੀਆਂ ਤੇਜ਼ ਹੋ ਗਈਆਂ ਹਨ।

ਸਿਆਸੀ ਹਲਕਿਆਂ ਵਿੱਚ ਚਰਚਾ ਜ਼ੋਰਾਂ ‘ਤੇ ਹੈ ਕਿ ਸੰਜੀਵ ਅਰੋੜਾ ਦੇ ਨਾਲ ਹੋਰ ਨਵੇਂ ਚਿਹਰੇ ਵੀ ਮੰਤਰੀ ਮੰਡਲ ਵਿੱਚ ਸ਼ਾਮਲ ਕੀਤੇ ਜਾ ਸਕਦੇ ਹਨ। ਦਿੱਲੀ ‘ਚ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਰਮਿਆਨ ਹੋਈ ਮੀਟਿੰਗ ਵਿੱਚ ਮੰਤਰੀਆਂ ਦੀ ਕਾਰਗੁਜ਼ਾਰੀ ਦੇ ਆਧਾਰ ‘ਤੇ ਵਿਭਾਗਾਂ ਦੇ ਫੇਰਬਦਲ ਜਾਂ ਕੈਬਿਨੇਟ ‘ਚੋਂ ਛੁੱਟੀ ਦਾ ਮਤਲਬੀ ਸੰਕੇਤ ਦਿੱਤਾ ਗਿਆ ਹੈ।

6 ਵਾਰ ਪਹਿਲਾਂ ਹੋ ਚੁੱਕਾ ਕੈਬਿਨੇਟ ਫੇਰਬਦਲ

ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ ਇਹ ਸੱਤਵਾਂ ਕੈਬਿਨੇਟ ਫੇਰਬਦਲ ਹੋਵੇਗਾ। ਆਖਰੀ ਵਾਰ ਜਲੰਧਰ ਪੱਛਮੀ ਚੋਣ ਤੋਂ ਬਾਅਦ ਮੋਹਿੰਦਰ ਭਗਤ ਨੂੰ ਮੰਤਰੀ ਬਣਾਇਆ ਗਿਆ ਸੀ ਅਤੇ 4 ਹੋਰ ਨਵੇਂ ਚਿਹਰੇ ਕੈਬਿਨੇਟ ਵਿੱਚ ਸ਼ਾਮਲ ਕੀਤੇ ਗਏ ਸਨ।

ਹੁਣ ਜਦ ਸੰਜੀਵ ਅਰੋੜਾ ਦੀ ਮੰਤਰੀ ਵਜੋਂ ਨਿਯੁਕਤੀ ਤੈਅ ਮੰਨੀ ਜਾ ਰਹੀ ਹੈ, ਤਦ ਇਹ ਉਮੀਦ ਜਤਾਈ ਜਾ ਰਹੀ ਹੈ ਕਿ ਕੁਝ ਮੌਜੂਦਾ ਮੰਤਰੀਆਂ ਨੂੰ ਬਾਹਰ ਦਾ ਰਸਤਾ ਵੀ ਦਿਖਾਇਆ ਜਾ ਸਕਦਾ ਹੈ।

ਇਸ ਸਬੰਧੀ ਸੂਤਰਾਂ ਦਾ ਕਹਿਣਾ ਹੈ ਕਿ ਕਈ ਮੰਤਰੀ ਅਤੇ ਵਿਧਾਇਕ ਦਿੱਲੀ ਦਰਬਾਰ ਦੇ ਚੱਕਰ ਲਗਾ ਰਹੇ ਹਨ ਤਾਂ ਜੋ ਆਪਣੀ ਪੋਜ਼ੀਸ਼ਨ ਨੂੰ ਬਰਕਰਾਰ ਰੱਖ ਸਕਣ।

Leave a Reply

Your email address will not be published. Required fields are marked *