ਲੁਧਿਆਣਾ ਜ਼ਿਮਨੀ ਚੋਣ: ਨੀਟੂ ਸ਼ਟਰਾਂ ਵਾਲਾ ਨਤੀਜਿਆਂ ਤੋਂ ਨਾਰਾਜ਼, ਗੁੱਸੇ ‘ਚ ਤੋੜਿਆ ਮੋਬਾਈਲ
ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦੀ ਗਿਣਤੀ ਖਾਲਸਾ ਕਾਲਜ ਫਾਰ ਵੂਮੈਨ ਦੇ ਆਡੀਟੋਰੀਅਮ ‘ਚ ਜਾਰੀ ਹੈ। 19 ਜੂਨ ਨੂੰ ਹੋਈ ਚੋਣ ਵਿੱਚ 51.33% ਵੋਟਿੰਗ ਹੋਈ ਸੀ। ਗਿਣਤੀ 14 ਦੌਰਾਂ ‘ਚ ਹੋਣੀ ਹੈ ਅਤੇ 6 ਦੌਰ ਮੁਕੰਮਲ ਹੋ ਚੁੱਕੇ ਹਨ।
ਹੁਣ ਤੱਕ ਦੇ ਰੁਝਾਨਾਂ ਅਨੁਸਾਰ, ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਆਗੂ ਬਣਾਈ ਹੋਈ ਹੈ। ਦੂਜੇ ਪਾਸੇ, ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂ ਵਾਲਾ ਨਤੀਜਿਆਂ ਤੋਂ ਨਾਰਾਜ਼ ਨਜ਼ਰ ਆਏ।
ਮਿਲ ਰਹੀ ਜਾਣਕਾਰੀ ਮੁਤਾਬਕ, ਘੱਟ ਵੋਟਾਂ ਮਿਲਣ ਕਾਰਨ ਨੀਟੂ ਸ਼ਟਰਾਂ ਵਾਲਾ ਨੇ ਗੁੱਸੇ ਵਿੱਚ ਕਾਊਂਟਿੰਗ ਸੈਂਟਰ ਤੋਂ ਬਾਹਰ ਆਪਣਾ ਮੋਬਾਈਲ ਫੋਨ ਤੋੜ ਦਿੱਤਾ। ਸਿਰਫ਼ ਇਨਾ ਹੀ ਨਹੀਂ, ਜਦੋਂ ਸਮਰਥਕ ਉਨ੍ਹਾਂ ਨੂੰ ਹਾਰ ਪਾਉਣ ਲੱਗੇ ਤਾਂ ਉਨ੍ਹਾਂ ਨੇ ਗੁੱਸੇ ਵਿੱਚ ਹਾਰ ਵੀ ਤੋੜ ਦਿੱਤਾ।
ਚੋਣ ਨਤੀਜਿਆਂ ਅਨੁਸਾਰ, ਨੀਟੂ ਸ਼ਟਰਾਂ ਵਾਲਾ ਨੂੰ ਹੁਣ ਤੱਕ ਕੇਵਲ 40 ਵੋਟਾਂ ਮਿਲੀਆਂ ਹਨ, ਜਦਕਿ ਨੋਟਾ (None of the Above) ਨੂੰ 351 ਵੋਟਾਂ ਮਿਲ ਚੁੱਕੀਆਂ ਹਨ, ਜਿਸ ਤੋਂ ਵੀ ਉਹ ਪਿੱਛੇ ਚੱਲ ਰਹੇ ਹਨ।