ਭਾਰਤ ਭੂਸ਼ਣ ਆਸ਼ੂ ਨੂੰ ਸੰਮਨ ਭੇਜਣ ਵਾਲੇ SSP ਵਿਜੀਲੈਂਸ ਜਗਤਪ੍ਰੀਤ ਸਿੰਘ ਸਸਪੈਂਡ, ਚੋਣਾਂ ਤੋਂ ਪਹਿਲਾਂ ਵੱਡਾ ਖ਼ੁਲਾਸਾ
ਲੁਧਿਆਣਾ ਪੱਛਮੀ ਹਲਕੇ ਵਿੱਚ ਹੋਣ ਜਾ ਰਹੀ ਜ਼ਿਮਨੀ ਚੋਣ ਤੋਂ ਬਸ ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ ਸੰਮਨ ਭੇਜਣ ਵਾਲੇ SSP ਵਿਜੀਲੈਂਸ ਜਗਤਪ੍ਰੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, SSP ਜਗਤਪ੍ਰੀਤ ਸਿੰਘ ਅਤੇ ਆਸ਼ੂ ਨਜ਼ਦੀਕੀ ਰਿਸ਼ਤਿਆਂ ਵਿੱਚ ਰਹੇ ਹਨ ਅਤੇ ਦੋਹਾਂ ਦੀ ਹਾਲ ਹੀ ਵਿੱਚ ਇੱਕ ਮੀਟਿੰਗ ਵੀ ਹੋਈ ਸੀ। ਇਨ੍ਹਾਂ ਦਾਅਵਿਆਂ ਦੇ ਬਾਅਦ SSP ਵੱਲੋਂ ਰਾਤੋ-ਰਾਤ ਆਸ਼ੂ ਨੂੰ ਵਿਜੀਲੈਂਸ ਸੰਮਨ ਭੇਜ ਦਿੱਤਾ ਗਿਆ, ਜਿਸ ’ਚ ਉਚ ਅਧਿਕਾਰੀਆਂ ਜਾਂ ਸਰਕਾਰੀ ਮਨਜ਼ੂਰੀ ਦੀ ਪਾਲਣਾ ਨਹੀਂ ਹੋਈ।
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੋਹਾਂ ਅਧਿਕਾਰੀ ਅਤੇ ਆਸ਼ੂ ਪੁਰਾਣੇ ਸਾਥੀ ਹਨ ਅਤੇ ਜਦੋਂ ਜਗਤਪ੍ਰੀਤ ਸਿੰਘ ਨੂੰ DSP ਬਣਾਇਆ ਗਿਆ ਸੀ, ਤਾਂ ਭਾਰਤ ਭੂਸ਼ਣ ਆਸ਼ੂ ਨੇ ਵੀਸਾ ਹਿੱਸਾ ਨਿਭਾਇਆ ਸੀ। ਇਨ੍ਹਾਂ ਤਾਜ਼ਾ ਘਟਨਾਵਾਂ ਨੇ ਚੋਣੀ ਮਾਹੌਲ ਵਿੱਚ ਨਵੀਂ ਗਰਮਾਹਟ ਪੈਦਾ ਕਰ ਦਿੱਤੀ ਹੈ।