Breaking News: ਮਸ਼ਹੂਰ ਗਾਇਕ ਸਿੱਪੀ ਗਿੱਲ ਦੇ ਪਿਤਾ ਨਾਲ 1 ਕਰੋੜ ਤੋਂ ਵੱਧ ਦੀ ਠੱਗੀ

ਮਸ਼ਹੂਰ ਪੰਜਾਬੀ ਗਾਇਕ ਸਿੱਪੀ ਗਿੱਲ ਦੇ ਪਿਤਾ ਜੋਗਿੰਦਰ ਸਿੰਘ ਨਾਲ 1 ਕਰੋੜ 3 ਲੱਖ 73,000 ਦੀ ਠੱਗੀ ਕਰਨ ਦੇ ਦੋਸ਼ ‘ਚ ਮਾਂ-ਪੁੱਤ ਗ੍ਰਿਫ਼ਤਾਰ ਕਰ ਲਏ ਗਏ ਹਨ। ਪੁਲਸ ਵੱਲੋਂ ਮੁਲਜ਼ਮ ਜਸਵੀਰ ਕੌਰ ਦੇ ਪਤੀ ਅਤੇ ਨੂੰਹ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।

ਨਕਲੀ ਦਸਤਾਵੇਜ਼ ਬਣਾਕੇ ਕੀਤੀ ਗਈ ਠੱਗੀ

ਥਾਣਾ ਮਹਿਣਾ ਦੀ ਪੁਲਸ ਨੇ ਪਿੰਡ ਝੱਬੇਵਾਲੀ, ਜ਼ਿਲ੍ਹਾ ਮੁਕਤਸਰ ਦੇ ਰਹਿਣ ਵਾਲੇ ਪਤੀ-ਪਤਨੀ, ਉਨ੍ਹਾਂ ਦੇ ਬੇਟੇ ਤੇ ਨੂੰਹ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਨੇ ਪੁਰਾਣੇ ਵਹੀਕਲ ਜਿਵੇਂ ਕਿ ਬੇਲਰ, ਟਰੈਕਟਰ, ਟਰਾਲੇ ਆਦਿ ਖਰੀਦ ਕੇ, ਜਾਅਲੀ ਦਸਤਾਵੇਜ਼ ਰਾਹੀਂ ਜੋਗਿੰਦਰ ਸਿੰਘ ਨੂੰ ਠੱਗ ਲਿਆ।

ਸਿੱਪੀ ਗਿੱਲ ਦੇ ਕਰੀਅਰ ਦੀ ਗੱਲ ਕਰੀਏ ਤਾਂ…

ਸਿੱਪੀ ਗਿੱਲ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਲੰਬੇ ਸਮੇਂ ਤੋਂ ਸਰਗਰਮ ਹਨ। ਉਨ੍ਹਾਂ ਨੇ ‘ਜੱਦੀ ਸਰਦਾਰ’, ‘ਮਰਜਾਣੇ’, ‘ਟਾਈਗਰ’ ਵਰਗੀਆਂ ਫ਼ਿਲਮਾਂ ਵਿਚ ਕੰਮ ਕੀਤਾ ਹੈ। ਗਾਇਕ ਦੇ ਤੌਰ ‘ਤੇ ਉਨ੍ਹਾਂ ਦੇ ਕਈ ਹਿੱਟ ਗੀਤ ਮੌਜੂਦ ਹਨ।

ਇਸ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ ਅਤੇ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ।

Leave a Reply

Your email address will not be published. Required fields are marked *