ਵਾਟਸਐਪ ਦਾ ਨਵਾਂ ਚੈਟ ਥੀਮ ਫੀਚਰ: ਹੁਣ ਹਰ ਚੈਟ ਲਈ ਲਗਾ ਸਕਦੇ ਹੋ ਵੱਖ-ਵੱਖ ਥੀਮ

ਵਾਟਸਐਪ ਹਮੇਸ਼ਾ ਆਪਣੇ ਯੂਜ਼ਰਜ਼ ਲਈ ਨਵੇਂ-ਨਵੇਂ ਫੀਚਰ ਲਿਆਉਂਦਾ ਰਹਿੰਦਾ ਹੈ ਤਾਂਕਿ ਉਨ੍ਹਾਂ ਦਾ ਅਨੁਭਵ ਹੋਰ ਵੀ ਬਿਹਤਰ ਹੋ ਸਕੇ। ਹੁਣ ਵਾਟਸਐਪ ਨੇ ਇੱਕ ਨਵਾਂ ਫੀਚਰ ਸ਼ੁਰੂ ਕੀਤਾ ਹੈ, ਜਿਸਦੇ ਨਾਲ ਤੁਸੀਂ ਹਰ ਚੈਟ ‘ਚ ਆਪਣੀ ਪਸੰਦ ਮੁਤਾਬਕ ਵੱਖ-ਵੱਖ ਥੀਮ ਲਗਾ ਸਕਦੇ ਹੋ। ਇਹ ਫੀਚਰ ਵਾਟਸਐਪ ਦੀ ਸੈਟਿੰਗ ‘ਚ ਉਪਲਬਧ ਹੈ ਅਤੇ ਇਸਨੂੰ ਵਰਤਣਾ ਬਹੁਤ ਹੀ ਆਸਾਨ ਹੈ।
ਵਾਟਸਐਪ ਚੈਟ ਥੀਮ ਫੀਚਰ
ਹੁਣ ਵਾਟਸਐਪ ਯੂਜ਼ਰਜ਼ ਨੂੰ ਆਪਣੀਆਂ ਚੈਟਸ ਲਈ ਕਈ ਤਰ੍ਹਾਂ ਦੀਆਂ ਪ੍ਰੀ-ਸੈਟ ਥੀਮਾਂ ਮਿਲ ਰਹੀਆਂ ਹਨ। ਇਸ ਫੀਚਰ ਦੀ ਮਦਦ ਨਾਲ ਤੁਸੀਂ ਆਪਣੇ ਚੈਟ ਬਬਲ ਅਤੇ ਵਾਲਪੇਪਰ ਨੂੰ ਆਪਣੀ ਪਸੰਦ ਅਨੁਸਾਰ ਬਦਲ ਸਕਦੇ ਹੋ।
ਇਸਦਾ ਇਹ ਅਰਥ ਹੈ ਕਿ ਤੁਸੀਂ ਆਪਣੀ ਗਰਲਫ੍ਰੈਂਡ, ਦੋਸਤ ਜਾਂ ਬੌਸ ਨਾਲ ਹੋ ਰਹੀਆਂ ਵੱਖ-ਵੱਖ ਚੈਟਸ ਲਈ ਵੱਖ-ਵੱਖ ਥੀਮ ਸੈੱਟ ਕਰ ਸਕਦੇ ਹੋ। ਜੇਕਰ ਚਾਹੋ ਤਾਂ ਸਭ ਚੈਟਸ ‘ਤੇ ਇੱਕੋ ਥੀਮ ਵੀ ਲਗਾ ਸਕਦੇ ਹੋ।
ਵਾਟਸਐਪ ਨੇ ਇਸ ਨਵੇਂ ਫੀਚਰ ਦੀ ਜਾਣਕਾਰੀ ਇੱਕ X (ਟਵਿੱਟਰ) ਪੋਸਟ ਰਾਹੀਂ ਦਿੱਤੀ ਹੈ। ਹੁਣ ਤੁਸੀਂ ਆਪਣੀ ਚੈਟ ਦਾ ਲੁੱਕ ਤੇ ਅਨੁਭਵ ਪੂਰੀ ਤਰ੍ਹਾਂ ਕਸਟਮਾਈਜ਼ ਕਰ ਸਕਦੇ ਹੋ। ਤੁਸੀਂ ਆਪਣੀ ਪਸੰਦ ਅਨੁਸਾਰ ਚੈਟ ਕਲਰ ਅਤੇ ਵੱਖ-ਵੱਖ ਥੀਮ ਚੁਣ ਸਕਦੇ ਹੋ।
ਪ੍ਰੀ-ਸੈਟ ਤੇ ਕਸਟਮਾਈਜ਼ ਥੀਮ
ਵਾਟਸਐਪ ‘ਚ ਹੁਣ ਕਈ ਪ੍ਰੀ-ਸੈਟ ਥੀਮਾਂ ਆ ਰਹੀਆਂ ਹਨ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਚੈਟ ਬੈਕਗਰਾਊਂਡ ਤੇ ਚੈਟ ਬਬਲ ਦਾ ਰੰਗ ਬਦਲ ਸਕਦੇ ਹੋ।
ਇਸ ਤੋਂ ਇਲਾਵਾ, ਤੁਹਾਨੂੰ ਆਪਣੀ ਪਸੰਦ ਦੀ ਕਸਟਮ ਥੀਮ ਬਣਾਉਣ ਦਾ ਵੀ ਵਿਕਲਪ ਮਿਲੇਗਾ, ਜਿਸ ਅੰਦਰ ਤੁਸੀਂ ਆਪਣੇ ਮਨਪਸੰਦ ਰੰਗਾਂ ਦੀ ਵਰਤੋਂ ਕਰਕੇ ਆਪਣੀ ਥੀਮ ਤਿਆਰ ਕਰ ਸਕਦੇ ਹੋ।
ਵਾਟਸਐਪ ਨੇ 30 ਨਵੇਂ ਵਾਲਪੇਪਰ ਵੀ ਪੇਸ਼ ਕੀਤੇ ਹਨ, ਜਿਨ੍ਹਾਂ ‘ਚੋਂ ਤੁਸੀਂ ਆਪਣੀ ਚੋਣ ਮੁਤਾਬਕ ਕਿਸੇ ਨੂੰ ਵੀ ਲਾਗੂ ਕਰ ਸਕਦੇ ਹੋ। ਤੁਸੀਂ ਆਪਣੀ ਫੋਟੋ ਗੈਲਰੀ ਤੋਂ ਵੀ ਬੈਕਗਰਾਊਂਡ ਅਪਲੋਡ ਕਰ ਸਕਦੇ ਹੋ।
ਚੈਟ ਥੀਮ ਕਿਵੇਂ ਬਦਲਿਆ ਜਾਵੇ?
ਜੇਕਰ ਤੁਸੀਂ ਸਭ ਚੈਟਸ ‘ਤੇ ਇੱਕੋ ਥੀਮ ਲਗਾਉਣਾ ਚਾਹੁੰਦੇ ਹੋ, ਤਾਂ:
1.ਵਾਟਸਐਪ ਦੀ ਸੈਟਿੰਗ ‘ਚ ਜਾਓ।
2.‘Chats’ (ਚੈਟਸ) ਵਿਕਲਪ ‘ਤੇ ਕਲਿੱਕ ਕਰੋ।
3.‘Default Chat Theme’ (ਡਿਫਾਲਟ ਚੈਟ ਥੀਮ) ਚੁਣੋ।
4.ਇੱਥੇ ਤੁਹਾਨੂੰ ਆਪਣੀ ਪਸੰਦ ਦੀ ਥੀਮ ਚੁਣਨ ਦਾ ਵਿਕਲਪ ਮਿਲੇਗਾ।
ਜੇਕਰ ਤੁਸੀਂ ਕਿਸੇ ਵਿਅਕਤੀਗਤ ਚੈਟ ਦੀ ਥੀਮ ਬਦਲਣਾ ਚਾਹੁੰਦੇ ਹੋ, ਤਾਂ:
•iOS ਯੂਜ਼ਰਜ਼ ਚੈਟ ‘ਚ ਉੱਤੇ ਦਿੱਤੇ ਚੈਟ ਓਪਸ਼ਨ ‘ਤੇ ਕਲਿੱਕ ਕਰ ਸਕਦੇ ਹਨ।
•Android ਯੂਜ਼ਰਜ਼ ਚੈਟ ‘ਚ ਦਿੱਖ ਰਹੇ ਤਿੰਨ ਬਿੰਦੂਆਂ (ਥ੍ਰੀ ਡੌਟਸ) ‘ਤੇ ਕਲਿੱਕ ਕਰਕੇ ‘Chat Theme’ (ਚੈਟ ਥੀਮ) ਚੁਣ ਸਕਦੇ ਹਨ।
ਥੀਮ ਸਿਰਫ ਤੁਹਾਡੀ ਚੈਟ ‘ਚ ਹੀ ਦਿੱਖੇਗੀ!
ਇਹ ਸਭ ਤੋਂ ਖਾਸ ਗੱਲ ਹੈ ਕਿ ਇਹ ਥੀਮ ਬਿਲਕੁਲ ਪ੍ਰਾਈਵੇਟ ਹੁੰਦੀ ਹੈ।
ਜਿਸ ਚੈਟ ਵਿੱਚ ਤੁਸੀਂ ਥੀਮ ਲਗਾ ਰਹੇ ਹੋ, ਉਹ ਵਿਅਕਤੀ ਉਹ ਥੀਮ ਨਹੀਂ ਦੇਖ ਸਕੇਗਾ।
ਹੁਣ ਵਾਟਸਐਪ ਯੂਜ਼ਰਜ਼ ਆਪਣੀਆਂ ਚੈਟਸ ਨੂੰ ਹੋਰ ਵੀ ਕਸਟਮਾਈਜ਼ ਕਰਕੇ ਆਪਣੀ ਚੈਟਿੰਗ ਦੇ ਅਨੁਭਵ ਨੂੰ ਹੋਰ ਵੀ ਦਿਲਚਸਪ ਬਣਾ ਸਕਦੇ ਹਨ।

Leave a Reply

Your email address will not be published. Required fields are marked *