ਯੁਵਰਾਜ ਸਿੰਘ ਨੇ ਲਾਂਚ ਕੀਤਾ ਨਵਾਂ ਸ਼ਰਾਬ ਬ੍ਰਾਂਡ ‘Fino Tequila’, ਜਾਣੋ ਕੀਮਤ
ਭਾਰਤੀ ਕ੍ਰਿਕਟ ਦੇ ਦਿੱਗਜ ਯੁਵਰਾਜ ਸਿੰਘ ਨੇ ਹੁਣ ਸਪਿਰਿਟ ਇੰਡਸਟਰੀ ‘ਚ ਦਬਦਬਾ ਬਣਾਉਣ ਲਈ ਆਪਣਾ ਨਵਾਂ ਪ੍ਰੀਮੀਅਮ ਸ਼ਰਾਬ ਬ੍ਰਾਂਡ ‘ਫਿਨੋ ਟਕੀਲਾ’ ਲਾਂਚ ਕਰ ਦਿੱਤਾ ਹੈ। ਕ੍ਰਿਕਟ ਦੇ ਮੈਦਾਨ ਤੋਂ ਬਾਅਦ ਹੁਣ ਉਹ ਕਾਰੋਬਾਰ ‘ਚ ਵੱਡੀ ਛਲਾਂਗ ਮਾਰ ਰਹੇ ਹਨ।
ਲਗਜ਼ਰੀ ਸ਼ਰਾਬ ਬਾਜ਼ਾਰ ‘ਚ ਯੁਵਰਾਜ ਦੀ ਨਵੀਂ ਇਨਿੰਗ
ਯੁਵਰਾਜ ਨੇ ‘ਫਿਨੋ ਟਕੀਲਾ’ ਨੂੰ ਇੱਕ ਪ੍ਰੀਮੀਅਮ ਅਤੇ ਲਗਜ਼ਰੀ ਬ੍ਰਾਂਡ ਵਜੋਂ ਪੇਸ਼ ਕੀਤਾ ਹੈ। ਇਹ ਮੈਕਸੀਕਨ ਏਗਾਵੇ ਪੌਦੇ ਤੋਂ ਬਣੀ ਖ਼ਾਸ ਟਕੀਲਾ ਹੈ। ਮੈਦਾਨ ‘ਤੇ ਆਪਣੀ ਹਮਲਾਵਰ ਖੇਡ ਲਈ ਮਸ਼ਹੂਰ ਯੁਵੀ ਹੁਣ ਬਿਜ਼ਨੈੱਸ ‘ਚ ਵੀ ਹਮਲਾਵਰ ਰਣਨੀਤੀ ਅਪਣਾ ਰਹੇ ਹਨ।
ਕੀਮਤ ਕਿੰਨੀ?
750 ਮਿ.ਲੀ. ਬੋਤਲ ਦੀ ਕੀਮਤ ਅਮਰੀਕਾ ਵਿੱਚ 44 ਡਾਲਰ (ਭਾਰਤੀ ਮੁਦਰਾ ‘ਚ ਲਗਭਗ ₹3,800) ਰੱਖੀ ਗਈ ਹੈ।
ਯੁਵਰਾਜ ਦਾ ਵਪਾਰ ‘ਚ ਵਧਦਾ ਰੁਝਾਨ
ਯੁਵਰਾਜ ਪਹਿਲਾਂ ਹੀ ਕਈ ਸਟਾਰਟਅੱਪਸ ਅਤੇ ਵਪਾਰਕ ਉੱਦਮਾਂ ਵਿੱਚ ਨਿਵੇਸ਼ ਕਰ ਚੁੱਕੇ ਹਨ। ‘ਯੂ ਕੈਨ’ ਫਾਊਂਡੇਸ਼ਨ ਰਾਹੀਂ ਉਹ ਕੈਂਸਰ ਪੀੜਤਾਂ ਦੀ ਮਦਦ ਕਰਨ ਦੇ ਨਾਲ ਸਿਹਤ ਤੇ ਤੰਦਰੁਸਤੀ ਸਬੰਧੀ ਬਿਜ਼ਨੈੱਸ ਵਿੱਚ ਵੀ ਸ਼ਮੂਲੀਅਤ ਰੱਖਦੇ ਹਨ।
ਕ੍ਰਿਕਟ ਤੋਂ ਕਾਰੋਬਾਰ ਤੱਕ ਦਾ ਸਫ਼ਰ
ਯੁਵਰਾਜ ਨੇ 2007 ਟੀ-20 ਵਿਸ਼ਵ ਕੱਪ ਅਤੇ 2011 ਵਨਡੇ ਵਿਸ਼ਵ ਕੱਪ ‘ਚ ਭਾਰਤ ਲਈ ਮਹੱਤਵਪੂਰਨ ਭੂਮਿਕਾ ਨਿਭਾਈ। ਹੁਣ ਉਹ ‘ਫਿਨੋ ਟਕੀਲਾ’ ਰਾਹੀਂ ਪ੍ਰੀਮੀਅਮ ਸ਼ਰਾਬ ਬਾਜ਼ਾਰ ‘ਚ ਆਪਣੀ ਪਛਾਣ ਬਣਾਉਣ ਲਈ ਤਿਆਰ ਹਨ।
ਯੁਵਰਾਜ ਸਿੰਘ ਨੇ ਕੀ ਕਿਹਾ?
ਉਨ੍ਹਾਂ ਕਿਹਾ, “ਜਿਵੇਂ ਕ੍ਰਿਕਟ ਵਿੱਚ ਮੇਰਾ ਮਕਸਦ ਵਧੀਆ ਖੇਡ ਦਿਖਾਉਣਾ ਸੀ, ਉਵੇਂ ਹੀ ਬਿਜ਼ਨੈੱਸ ਵਿੱਚ ਵੀ ਮੈਂ ਸਰਵੋਤਮ ਪ੍ਰਦਰਸ਼ਨ ਕਰਨਾ ਚਾਹੁੰਦਾ ਹਾਂ। ‘ਫਿਨੋ ਟਕੀਲਾ’ ਸਿਰਫ਼ ਇੱਕ ਬ੍ਰਾਂਡ ਨਹੀਂ, ਸਗੋਂ ਇੱਕ ਪ੍ਰੀਮੀਅਮ ਅਨੁਭਵ ਹੈ।”
ਯੁਵਰਾਜ ਦੇ ਨਵੇਂ ਉੱਦਮ ‘ਤੇ ਕ੍ਰਿਕਟ ਪ੍ਰਸ਼ੰਸਕਾਂ ਅਤੇ ਬਿਜ਼ਨੈੱਸ ਜਗਤ ਦੀ ਨਜ਼ਰ ਟਿਕੀ ਹੋਈ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਮੈਦਾਨ ‘ਤੇ ਛੱਕੇ ਮਾਰਨ ਵਾਲਾ ਯੁਵੀ, ਬਿਜ਼ਨੈੱਸ ‘ਚ ਵੀ ਵੱਡੀ ਹਿੱਟ ਸਾਬਤ ਹੁੰਦਾ ਹੈ ਜਾਂ ਨਹੀਂ!