ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ‘ਚ 2500 ਅਹੁਦਿਆਂ ‘ਤੇ ਭਰਤੀਆਂ, 10ਵੀਂ ਪਾਸ ਉਮੀਦਵਾਰ ਅਪਲਾਈ ਕਰੋ

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੇ ਅਸਿਸਟੈਂਟ ਲਾਈਨਮੈਨ (ALM) ਦੇ 2500 ਅਹੁਦੇ ਭਰਨ ਲਈ ਨਵੀਂ ਭਰਤੀ ਨੋਟਿਸ ਜਾਰੀ ਕੀਤਾ ਹੈ। ਨਿਯੁਕਤੀ ਪੰਜਾਬ ਦੇ ਵੱਖ-ਵੱਖ ਸਥਾਨਾਂ ‘ਤੇ ਹੋਵੇਗੀ। ਇੱਛੁਕ ਉਮੀਦਵਾਰ PSPCL ਦੀ ਅਧਿਕਾਰਤ ਵੈੱਬਸਾਈਟ ਰਾਹੀਂ ਆਨਲਾਈਨ ਅਰਜ਼ੀ ਦੇ ਸਕਦੇ ਹਨ।

ਅਹੁਦਿਆਂ ਦੀ ਜਾਣਕਾਰੀ:

ਅਹੁਦੇ: ਅਸਿਸਟੈਂਟ ਲਾਈਨਮੈਨ (ALM) – 2500
ਨਿਯੁਕਤੀ ਸਥਾਨ: ਪੰਜਾਬ ਦੇ ਵੱਖ-ਵੱਖ ਜ਼ਿਲ੍ਹੇ

ਮਹੱਤਵਪੂਰਨ ਤਾਰੀਖਾਂ:

ਅਰਜ਼ੀ ਸ਼ੁਰੂ: 21 ਫਰਵਰੀ 2025
ਆਖਰੀ ਤਾਰੀਖ਼: 13 ਮਾਰਚ 2025

ਸਿੱਖਿਆ ਯੋਗਤਾ:

10ਵੀਂ ਪਾਸ (ਪੰਜਾਬੀ ਭਾਸ਼ਾ ਅਨਿਵਾਰਯ)
ਲਾਈਨਮੈਨ ਟਰੇਡ ‘ਚ ITI ਸਰਟੀਫਿਕੇਟ

ਉਮਰ ਸੀਮਾ:

 ਘੱਟੋ-ਘੱਟ ਉਮਰ – 18 ਸਾਲ
ਵੱਧੋ-ਵੱਧ ਉਮਰ – 37 ਸਾਲ

ਅਪਲਾਈ ਕਰਨ ਦਾ ਤਰੀਕਾ:

PSPCL ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਆਨਲਾਈਨ ਅਰਜ਼ੀ ਭਰੋ।
ਸਾਰੇ ਦਸਤਾਵੇਜ਼ ਅੱਪਲੋਡ ਕਰੋ ਅਤੇ ਅਰਜ਼ੀ ਫੀਸ ਜਮ੍ਹਾਂ ਕਰਵਾਓ।

ਪੰਜਾਬ ‘ਚ ਸਰਕਾਰੀ ਨੌਕਰੀ ਦੀ ਉਮੀਦ ਰੱਖਦੇ ਉਮੀਦਵਾਰ ਤੁਰੰਤ ਅਪਲਾਈ ਕਰਨ!

Leave a Reply

Your email address will not be published. Required fields are marked *