ਕੇਜਰੀਵਾਲ-‘ਆਪ’ ਵਿਧਾਇਕਾਂ ਦੀ ਮੀਟਿੰਗ ਮਗਰੋਂ CM ਭਗਵੰਤ ਮਾਨ ਦਾ ਵੱਡਾ ਬਿਆਨ

ਦਿੱਲੀ ’ਚ ਭਗਵੰਤ ਮਾਨ, ਵਿਧਾਇਕਾਂ ਤੇ ਮੰਤਰੀਆਂ ਦੀ ਕੇਜਰੀਵਾਲ ਨਾਲ ਤਕਰੀਬਨ 3 ਘੰਟੇ ਲੰਮੀ ਚਰਚਾ

ਆਮ ਆਦਮੀ ਪਾਰਟੀ (AAP) ਦੀ ਪੰਜਾਬ ਇਕਾਈ ‘ਚ ਅਸੰਤੋਸ਼ ਦੀਆਂ ਚਲਦੀਆਂ ਅਫਵਾਹਾਂ ਦੇ ਵਿਚਕਾਰ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ CM ਭਗਵੰਤ ਮਾਨ, ਮੰਤਰੀਆਂ ਤੇ ਵਿਧਾਇਕਾਂ ਨਾਲ ਦਿੱਲੀ ਦੇ ਕਪੂਰਥਲਾ ਹਾਊਸ ‘ਚ ਅਹਿਮ ਮੀਟਿੰਗ ਕੀਤੀ।

ਮੁੱਖ ਮੁੱਦੇ:
ਦਿੱਲੀ ਚੋਣਾਂ ‘ਚ AAP ਦੇ ਨਤੀਜਿਆਂ ਦੀ ਸਮੀਖਿਆ
2027 ਪੰਜਾਬ ਵਿਧਾਨ ਸਭਾ ਚੋਣਾਂ ਦੀ ਤਿਆਰੀ
ਪਾਰਟੀ ਦੀ ਆਗਾਮੀ ਰਣਨੀਤੀ

CM ਭਗਵੰਤ ਮਾਨ ਦਾ ਬਿਆਨ

  • “AAP ਨੇ ਦਿੱਲੀ ‘ਚ 10 ਸਾਲ ਸ਼ਾਨਦਾਰ ਕੰਮ ਕੀਤਾ। ਹਾਰ-ਜਿੱਤ ਆਉਂਦੀਆਂ-ਜਾਂਦੀਆਂ ਰਹਿੰਦੀਆਂ ਨੇ।”
  • “ਅਸੀਂ ਪੈਸੇ ਵੰਡਣ ਦੀ ਸਿਆਸਤ ਨਹੀਂ ਕਰਦੇ, ਪੰਜਾਬ ਨੂੰ ਮਿਸਾਲ ਬਣਾਵਾਂਗੇ।”
  • “ਪੰਜਾਬ ‘ਚ ਪੂਰੇ ਜੋਸ਼ ਨਾਲ ਅੱਗੇ ਵਧ ਰਹੇ ਹਾਂ।”

ਦਿੱਲੀ ਚੋਣਾਂ ‘ਚ AAP ਨੂੰ ਝਟਕਾ

5 ਫਰਵਰੀ ਦੀਆਂ ਵਿਧਾਨ ਸਭਾ ਚੋਣਾਂ ‘ਚ AAP ਨੂੰ ਵੱਡਾ ਨੁਕਸਾਨ ਹੋਇਆ।
70 ‘ਚੋਂ ਸਿਰਫ 22 ਸੀਟਾਂ ਮਿਲਣ ਨਾਲ ਭਾਜਪਾ ਨੇ ਦਿੱਲੀ ਦੀ ਕਮਾਨ ਸੰਭਾਲੀ।
ਪੰਜਾਬ ‘ਚ ਕੇਜਰੀਵਾਲ ਦੀ ਵਧਣ ਵਾਲੀ ਭੂਮਿਕਾ ‘ਤੇ ਚਰਚਾ।
ਲੁਧਿਆਣਾ ਤੋਂ ਚੋਣ ਲੜਨ ਦੀਆਂ ਚਲ ਰਹੀਆਂ ਗੱਲਾਂ।

‘AAP’ ਆਗੂ ਨੇ ਦਿੱਤਾ ਜਵਾਬ

AAP ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਅਫਵਾਹਾਂ ਨੂੰ ਸਿਰੇ ਤੋਂ ਨਕਾਰਿਆ।
“ਇਹ ਮੀਟਿੰਗ ਸਿਰਫ ਨਿਯਮਿਤ ਰਣਨੀਤੀ ਦੀ ਚਰਚਾ ਸੀ। ਪੰਜਾਬ ‘ਚ ‘AAP’ ਦਾ ਰਾਜ ਸੁਰੱਖਿਅਤ ਹੈ।”

Leave a Reply

Your email address will not be published. Required fields are marked *